ਰੇਅ ਦਾ ਭਰਿਆ ਟ੍ਰੈਕਟਰ ਟਰਾਲੀ ਚੋਰੀ ਕਰਕੇ ਫਰਾਰ ਹੋ ਰਿਹਾ ਸੀ ਚੋਰ, ਮਾਲਿਕ ਨੇ ਮੌਕੇ ਤੋਂ ਕੀਤਾ ਕਾਬੂ - Theft at Sri Muktsar - THEFT AT SRI MUKTSAR
🎬 Watch Now: Feature Video
Published : Sep 24, 2024, 3:58 PM IST
ਸ੍ਰੀ ਮੁਕਤਸਰ ਸਾਹਿਬ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਥੇ ਚੋਰਾਂ ਨੇ ਰੇ ਦੇ ਗੱਟਿਆਂ ਦਾ ਭਰਿਆ ਟ੍ਰੈਕਟਰ ਟਰਾਲੀ ਚੋਰੀ ਕਰ ਲਿਆ। ਹਾਲਾਂਕਿ ਟਰੈਕਟਰ ਮਾਲਿਕ ਨੇ ਮੁਸਤੈਦੀ ਦਿਖਾਉਂਦੇ ਹੋਏ ਚੋਰਾਂ ਨੂੰ ਕਾਬੂ ਕਰ ਲਿਆ ਹੈ। ਟ੍ਰੈਕਟਰ ਮਾਲਿਕ ਨੇ ਦੱਸਿਆ ਕਿ ਜਦੋਂ ਦਾਣਾ ਮੰਡੀ ਵਿੱਚ ਪੁੰਜਿਆ ਤਾਂ ਪਤਾ ਲੱਗਿਆ ਕਿ ਉਸ ਦਾ ਰੇ ਦੇ ਗੱਟਿਆਂ ਨਾਲ ਭਰਿਆ ਟਰੈਕਟਰ ਚੋਰੀ ਹੋ ਗਿਆ ਹੈ, ਤਾਂ ਉਸ ਨੇ ਜਦੋਂ ਟਰੈਕਟਰ ਵਿੱਚ ਲੱਗੇ ਜੀਪੀਐਸ ਤੋਂ ਲੋਕੇਸ਼ਨ ਪਤਾ ਕੀਤੀ ਤਾਂ ਉਹਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਬਲਮਗੜ ਰੋਡ ਦੀ ਲੋਕੇਸ਼ਨ ਦਿਖਾਈ ਦਿੱਤੀ, ਜਦੋਂ ਫਾਟਕ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਟਰੈਕਟਰ ਦਾ ਟੋਚਨ ਟੁੱਟ ਗਿਆ ਤੇ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਸੀ, ਉਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ ਤੋਂ ਹੀ ਕਾਬੂ ਕਰ ਲਿਆ। ਟਰੈਕਟਰ ਮਾਲਕ ਦਾ ਕਹਿਣਾ ਹੈ ਕਿ ਤਕਰੀਬਨ ਮੇਰਾ 2/3 ਲੱਖ ਦਾ ਮਾਲ ਸੀ ਜੋ ਮੈਂ ਸਵੇਰੇ ਗੁਰੂਸਰ ਮੰਡੀ ਲੈ ਕੇ ਜਾਣਾ ਸੀ।