ਰੂਪਨਗਰ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੇ ਮੰਗਲਵਾਰ ਨੂੰ ਸ਼ਸਤਰ ਸੈਨਾ ਝੰਡਾ ਦਿਵਸ ਮਨਾਇਆ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰੂਪਨਗਰ ਲੈਫ. ਕਰਨਲ ਪੀ.ਐਸ.ਬਾਜਵਾ(ਰਿਟਾ) ਨੇ ਝੰਡਾ ਦਿਵਸ ਦੇ ਮਹੱਤਵ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਵਾਈ ਵਿਚ ਸਟਾਫ਼ ਨੇ ਵੱਖ-ਵੱਖ ਵਿਭਾਗ ਮੁੱਖੀਆਂ ਨੂੰ ਸ਼ਸਤਰ ਸੈਨਾ ਦਿਵਸ ਦੇ ਚਿੰਨ੍ਹ ਲਾਏ ਤੇ ਸਲਾਨਾ ਮੈਗਜ਼ੀਨ ਰਣਜੋਧੇ ਭੇਂਟ ਕੀਤੇ।
ਇਸ ਤੋਂ ਇਲਾਵ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀਪਸ਼ਿਖਾ ਸ਼ਰਮਾ, ਸੈਸ਼ਨਜ ਜੱਜ ਹਰਪ੍ਰੀਤ ਕੌਰ ਜੀਵਨ, ਐਸ.ਡੀ.ਐਮ. ਹਰਜੋਤ ਕੌਰ, ਖ਼ਜਾਨਾ ਅਫ਼ਸਰ ਫਕੀਰ ਚੰਦ ਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਸੁਕਾਰਡਨ ਲੀਡਰ ਐਚ.ਐਸ.ਰਾਹੀਂ (ਰਿਟਾ.) ਆਨਰੇਰੀ ਕੈਪਟਨ ਅਵਤਾਰ ਸਿੰਘ, ਰਾਜ ਕੌਰ (ਸੀਨੀਅਰ ਸਹਾਇਕ),ਆਦਿ ਸਟਾਫ਼ ਮੈਂਬਰਾਂ ਨੇ ਝੰਡਾ ਦਿਵਸ ਦੇ ਚਿੰਨ੍ਹ ਲਾਏ।