ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅੱਜ ਇਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਰਾਹੀਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਫ਼ ਕਰਨ ਕੀ ਐਸਵਾਈਐਲ ਦੇ ਮੁੱਦੇ ਉੱਤੇ ਉਹ ਕਿਸ ਨਾਲ ਖੜੇ ਹਨ ਕੀ ਉਹ ਪੰਜਾਬ ਦੇ ਨਾਲ ਹਨ ਕੀ ਉਹ ਹਰਿਆਣੇ ਦੇ ਨਾਲ ਹਨ ਜਾਂ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਹਨ।
ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਕੋਈ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਹਾਮੀ ਭਰਦਾ ਰਿਹਾ ਹੈ, ਜਿਸ ਦੀ ਉਦਾਹਰਣ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਇਸ ਦੀ ਗਵਾਹੀ ਭਰਦਾ ਹੈ। ਕੇਂਦਰ ਵੱਲੋਂ ਸੂਬਿਆਂ ਦੇ ਕੰਮਕਾਜ ਵਿੱਚ ਮੁਖਾਲਫਤ ਦਾ ਰੱਜ ਕੇ ਵਿਰੋਧ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਨ ਕੀ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਸੂਬੇ ਦਾ ਵਿਧਾਨ ਸਭਾ ਸ਼ੈਸ਼ਨ ਚੱਲੇ। ਉਸ ਵਿੱਚ ਸੂਬੇ ਦੇ ਮਸਲੇ ਵਿਚਾਰੇ ਜਾਣ ਇਸ ਬਾਬਤ ਨਿਯਮਾਂ ਮੁਤਾਬਿਕ ਸੈਸ਼ਨ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਸੂਬੇ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ।
ਡਾਕਟਰ ਚੀਮਾ ਨੇ ਤੰਜ ਕਸਦੇ ਹੋਏ ਬੋਲਿਆ ਕਿ ਪਹਿਲਾਂ ਤਾਂ ਤੁਸੀਂ ਮਾਨਯੋਗ ਗਵਰਨਰ ਦੇ ਨਾਲ ਤੁਸੀਂ ਖੁਦ ਜਾ ਕੇ ਸੰਗਤ ਦਰਸ਼ਨ ਕਰ ਰਹੇ ਸੀ ਤੁਸੀਂ ਲੋਕਾਂ ਦੀ ਦਿੱਤੀ ਹੋਈ ਸ਼ਕਤੀ ਨੂੰ ਅਰਵਿੰਦ ਕੇਜਰੀਵਾਲ ਦੇ ਚਰਨਾਂ ਵਿੱਚ ਰੱਖ ਦਿੱਤਾ ਲਈ ਸਰਕਾਰ ਦੇ ਨਾਲ ਐਮਉਯੂ ਤੇ ਹਸਤਾਖਰ ਕਰ ਦਿੱਤਾ।
ਇਹ ਵੀ ਪੜ੍ਹੋ: ਅਗਲੇ ਦੋ ਦਿਨ ਲਗਾਤਾਰ ਮੀਂਹ ਦੀ ਮੌਸਮ ਵਿਭਾਗ ਵਲੋਂ ਭਵਿੱਖਬਾਣੀ, ਕਿਸਾਨਾਂ ਨੂੰ ਵੀ ਦਿੱਤੀ ਇਹ ਸਲਾਹ