ETV Bharat / state

ਨਸ਼ਿਆਂ ਤੋਂ ਮੁੜ ਵਸੇਬਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ - ਨਸ਼ਾ ਛੁਡਾਉਣ ਵਾਲੇ ਵਿਅਕਤੀਆਂ ਲਈ ਪਹਿਲਾ ਸਮਾਗਮ

ਰੂਪਨਗਰ ਪ੍ਰਸ਼ਾਸਨ ਨੇ ਇੱਕ ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਦੋ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਨਸ਼ਾਖੋਰੀ ਦੀ ਆਦਤ ਤੋਂ ਪੀੜਤ ਲੋਕਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਕਰਨਾ ਹੈ ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਟੇਪਰਿੰਗ ਡੋਜ਼ ਥੈਰੇਪੀ ਦੁਆਰਾ ਰਿਕਵਰ ਹੋ ਰਹੇ ਹਨ।

ਨਸ਼ਿਆਂ ਤੋਂ ਮੁੜ ਵਸੇਬਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

author img

By

Published : May 31, 2022, 9:55 PM IST

ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਦੋ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਨਸ਼ਾਖੋਰੀ ਦੀ ਆਦਤ ਤੋਂ ਪੀੜਤ ਲੋਕਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਕਰਨਾ ਹੈ ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਟੇਪਰਿੰਗ ਡੋਜ਼ ਥੈਰੇਪੀ ਦੁਆਰਾ ਰਿਕਵਰ ਹੋ ਰਹੇ ਹਨ। ਪ੍ਰਸ਼ਾਸਨ ਨੇ ਦੋ ਬੈਚਾਂ ਵਿੱਚ ਅਜਿਹੇ 82 ਵਿਅਕਤੀਆਂ ਨੂੰ ਸਫਲਤਾਪੂਰਵਕ ਅਤੇ ਟਿਕਾਊ ਢੰਗ ਨਾਲ ਮੁੜ ਵਸੇਬੇ ਵਿੱਚ ਮਦਦ ਕਰਨ ਲਈ ਸੱਦਾ ਦਿੱਤਾ।

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪੀ.ਡੀ.ਐਸ.ਐਮ. ਤਹਿਤ ਹੁਨਰ ਵਿਕਾਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਨਸ਼ਾ ਛੁਡਾਉਣ ਵਾਲੇ ਵਿਅਕਤੀਆਂ ਲਈ ਪਹਿਲਾ ਸਮਾਗਮ ਕਰਵਾਇਆ ਗਿਆ।
ਪੀ.ਡੀ.ਐਸ.ਐਮ. ਮੌਜੂਦਾ ਸਮੇਂ ਵਿੱਚ ਇਲੈਕਟ੍ਰੀਸ਼ੀਅਨਾਂ ਲਈ ਇੱਕ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਦੁਆਰਾ 60 ਲਾਭਪਾਤਰੀਆਂ ਦੀ ਸਹਾਇਤਾ ਕਰ ਸਕਦਾ ਹੈ ਅਤੇ ਕਰਜੇ ਲੈਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਇਸ ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ-ਜਨਰਲ, ਨਿਧੀ ਕੁਮੁਦ ਬਾਂਬਾ ਦੁਆਰਾ ਕੀਤੀ ਗਈ, ਜਿਸਦਾ ਉਦੇਸ਼ ਪੀ.ਡੀ.ਐਸ.ਐਮ ਅਧੀਨ ਉਪਲਬਧ ਹੁਨਰ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿੱਤੀ ਸੁਤੰਤਰਤਾ 'ਤੇ ਧਿਆਨ ਕੇਂਦਰਤ ਕਰਕੇ ਮੁੜ ਵਸੇਬੇ ਦੀ ਸਹੂਲਤ ਦੇਣਾ ਹੈ। ਇਸ ਮੁਹਿੰਮ ਤਹਿਤ ਡੇਅਰੀ ਵਿਕਾਸ ਬੋਰਡ, ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨੁਮਾਇੰਦੇ ਨੇ ਮੁੜ ਵਸੇਬੇ ਅਤੇ ਰਿਕਰਵਰ ਹੋਏ ਮਰੀਜ਼ਾਂ ਲਈ ਉਪਲਬਧ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਇੱਕ ਸੰਪੂਰਨ ਚੇਤਨਾ ਪੈਦਾ ਕਰਨ ਵਿੱਚ ਸਹਾਇਤਾ ਕੀਤੀ।

ਇਸ ਤੋਂ ਇਲਾਵਾ 396 ਨਸ਼ਾ ਛੁਡਾਉਣ ਵਾਲੇ ਵਿਅਕਤੀਆਂ ਨੂੰ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟੈਲੀ-ਕਾਊਂਸਲਿੰਗ ਕੀਤੀ ਗਈ ਜਿਸ ਦੀ ਵਰਤੋਂ ਉਹ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਮੱਸਿਆਵਾਂ ਦੇ ਹੱਲ ਦੇ ਮਿਲੇ ਭਰੋਸੇ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.