ETV Bharat / state

ਰੋਪੜ ਦੇ ਨੰਗਲ 'ਚ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਸ਼ਖ਼ਸ, ਠੱਗਾਂ ਨੇ ਉਡਾਏ 12 ਲੱਖ ਰੁਪਏ

ਰੋਪੜ ਦੇ ਕਸਬਾ ਨੰਗਲ ਵਿੱਚ ਇੱਕ ਪ੍ਰੇਮ ਕੁਮਾਰ ਦਾ ਨਾਮ ਦਾ ਸ਼ਖ਼ਸ ਆਨਲਾਈਨ ਠੱਗਾਂ ਦੇ ਹੱਥ ਚੜ੍ਹ ਕੇ ਆਪਣੀ ਜੀਵਨ ਭਰ ਦੀ ਪੂੰਜੀ ਗਵਾ ਬੈਠਾ। ਠੱਗਾਂ ਨੇ ਪੀੜਤ ਨੂੰ ਵਿਦੇਸ਼ੀ ਕੰਪਨੀ ਵਿੱਚ ਲਾਟਰੀ ਨਿਕਲਣ ਬਾਰੇ ਕਹਿ ਕੇ ਜਾਲ ਵਿੱਚ ਫਸਾਇਆ ਅਤੇ ਫਿਰ 12 ਲੱਖ ਰੁਪਏ ਪ੍ਰੇਮ ਕੁਮਾਰ ਦੇ ਖਾਤੇ ਵਿੱਚੋਂ ਆਨਲਾਈਨ ਟ੍ਰਾਂਸਫਰ ਕਰਵਾ ਕੇ ਲੁੱਟ ਲਏ।

A person was a victim of online fraud in Ropar's Nangal
ਰੋਪੜ ਦੇ ਨੰਗਲ 'ਚ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਸ਼ਖ਼ਸ, ਠੱਗਾਂ ਨੇ ਉਡਾਏ 12 ਲੱਖ ਰੁਪਏ
author img

By

Published : Jul 7, 2023, 4:57 PM IST

12 ਲੱਖ ਤੋਂ ਵੱਧ ਦੀ ਆਨਲਾਈਨ ਠੱਗੀ

ਰੋਪੜ: ਸਬ-ਡਵੀਜ਼ਨ ਨੰਗਲ ਦੇ ਪਿੰਡ ਭਲਾਣ 'ਚ ਸਥਿਤ ਮਿੰਨੀ ਪੀ.ਐੱਚ.ਸੀ 'ਚ ਤਾਇਨਾਤ ਡਾਕਟਰ ਪ੍ਰੇਮ ਕੁਮਾਰ ਨਾਲ ਆਨਲਾਈਨ 12 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੰਗਲ ਪੁਲਿਸ ਨੇ ਸਾਈਬਰ ਕ੍ਰਾਈਮ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਉਪਰੰਤ ਇਹ ਆਨਲਾਈਨ ਠੱਗੀ ਦਾ ਮਾਮਲਾ ਦਰਜ ਕੀਤਾ ਹੈ।

ਪੀੜਤ ਨੇ ਦੱਸੀ ਹੱਡੀਬੀਤੀ: ਡਾਕਟਰ ਪ੍ਰੇਮ ਕੁਮਾਰ ਅਨੁਸਾਰ ਉਸ ਦੇ ਮੋਬਾਈਲ 'ਤੇ ਸੁਨੇਹਾ ਆਇਆ ਕਿ ਤੁਸੀਂ ਯੂ.ਕੇ. ਵਿੱਚ 50 ਹਜ਼ਾਰ ਦਾ ਅਮਰੀਕਨ ਜੈਕਪਾਟ ਜਿੱਤ ਲਿਆ ਹੈ ਅਤੇ ਜੇਕਰ ਤੁਸੀਂ ਇਹ 50 ਹਜ਼ਾਰ ਅਮਰੀਕਨ ਡਾਲਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 25 ਹਜ਼ਾਰ ਰੁਪਏ ਦੀ ਲੈਣ-ਦੇਣ ਦੀ ਫੀਸ ਦੀ ਰਕਮ ਜਮ੍ਹਾ ਕਰਵਾਉਣੀ ਪਵੇਗੀ। ਡਾਕਟਰ ਪ੍ਰੇਮ ਕੁਮਾਰ ਨੇ ਉਕਤ ਵਿਅਕਤੀ ਦੇ ਦੱਸੇ ਖਾਤੇ ਵਿੱਚ 25 ਹਜ਼ਾਰ ਰੁਪਏ ਆਰ.ਟੀ.ਜੀ.ਐੱਸ. ਰਾਹੀਂ ਜਮ੍ਹਾ ਕਰਵਾ ਦਿੱਤੇ ਪਰ ਉਸ ਤੋਂ ਬਾਅਦ ਹਲਫੀਆ ਬਿਆਨ ਕਰਵਾਉਣ ਦੇ ਨਾਂ 'ਤੇ 95 ਹਜ਼ਾਰ ਰੁਪਏ ਦੁਬਾਰਾ ਮੰਗੇ ਗਏ ਅਤੇ ਉਹ ਵੀ ਜਮ੍ਹਾ ਕਰਵਾ ਦਿੱਤੇ ਗਏ। ਇੱਥੇ ਹੀ ਸਿਲਸਿਲਾ ਨਹੀਂ ਰੁਕਿਆ ਅਤੇ ਉਸ ਤੋਂ ਬਾਅਦ 4 ਲੱਖ ਰੁਪਏ ਹੋਰ ਵੀ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਫਿਰ ਟੀ.ਡੀ.ਐੱਸ. ਦੇ 6 ਲੱਖ 10 ਹਜ਼ਾਰ ਵੀ ਪੀੜਤ ਤੋਂ ਵੈਟ ਚਾਰਜ ਦੇ ਨਾਂ 'ਤੇ ਉੱਤੇ ਟ੍ਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਠੱਗਾਂ ਨੇ ਫਿਰ ਤੋਂ ਕਿਸੇ ਕੰਮ ਲਈ 90 ਹਜ਼ਾਰ ਦੀ ਮੰਗ ਕੀਤੀ, ਜੋ ਪੀੜਤ ਨੇ ਅਦਾ ਕਰ ਦਿੱਤੀ।

ਸ਼ਿਕਾਇਤ ਸਾਈਬਰ ਕ੍ਰਾਈਮ ਕੋਲ: ਇਸ ਤੋਂ ਬਾਅਦ ਪੀੜਤ ਨੇ ਖਾਤੇ ਵਿੱਚ ਡਾਲਰ ਨਾ ਆਉਣ 'ਤੇ ਸੂਰਜ ਪਰਜਾਪਤੀ ਨਾਂ ਦੇ ਸ਼ਖ਼ਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਤੁਸੀਂ ਪੰਜ ਲੱਖ ਹੋਰ ਬੈਂਕ ਆਫ ਸਕਾਟਲੈਂਡ 'ਚ ਜਮ੍ਹਾ ਕਰਵਾ ਦਿਓ। ਪੀੜਤ ਨੇ ਹੋਰ ਪੈਸੇ ਜਮ੍ਹਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਕਤ ਨੌਜਵਾਨ ਦਾ ਮੋਬਾਇਲ ਫੋਨ ਵੀ ਬੰਦ ਹੋ ਗਿਆ ਤਾਂ ਪੀੜਤ ਨੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕੀਤੀ ਅਤੇ ਹੁਣ ਲਗਭਗ ਇੱਕ ਸਾਲ ਦੀ ਜਾਂਚ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਹੁਣ ਪੀੜਤ ਡਾਕਟਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਜਿਹੇ ਆਨਲਾਈਨ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਣ। ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੰਨੀ ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਾਕਟਰ ਸਾਬ੍ਹ ਨਾਲ ਕੁੱਲ 12 ਲੱਖ 20 ਹਜ਼ਾਰ 900 ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲਿਸ ਨੇ ਇਸ ਧੋਖਾਧੜੀ ਤੋਂ ਬਾਅਦ ਲੋਕਾਂ ਨੂੰ ਆਨਲਾਈਨ ਠੱਗਾਂ ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਵੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.