ETV Bharat / state

ਪਿੰਡ ਵਾਸੀਆਂ ਲਈ ਨੌਜਵਾਨਾਂ ਦੀ ਪਹਿਲ, ਸ਼ੁਰੂ ਕੀਤੀ ਫ੍ਰੀ ਟੈਂਪੂ ਸੇਵਾ - ਪਿੰਡ ਵਾਸੀਆਂ ਲਈ ਨੌਜਵਾਨਾਂ ਦੀ ਪਹਿਲ

ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੰਦਪੁਰ ਬੇਲਾ ਸ਼ਹਿਰ ਤੋਂ 8-9 ਕਿਲੋਮੀਟਰ ਦੂਰ ਹੈ। ਇੱਥੇ ਦੇ ਪਿੰਡ ਵਾਸੀਆਂ ਨੂੰ ਆਉਣ-ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਸੀ। ਇਸ ਮੁਸ਼ਕਲ ਨੂੰ ਦੇਖਦੇ ਹੋਏ ਪਿੰਡ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸੇਵਾ ਸੁਸਾਇਟੀ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਇੱਕ ਇਲੈਕਟ੍ਰਿਕ ਆਟੋ ਚਲਾਇਆ ਹੈ। ਜੋ ਕਿ ਮੁਫ਼ਤ ਹੀ ਪਿੰਡ ਵਾਸੀਆਂ ਨੂੰ ਲੈ ਕੇ ਆਉਂਦਾ ਜਾਂਦਾ ਹੈ।

ਫ਼ੋਟੋ
ਫ਼ੋਟੋ
author img

By

Published : Mar 25, 2021, 11:00 PM IST

ਅਨੰਦਪੁਰ ਸਾਹਿਬ: ਸਰਕਾਰਾਂ ਵੱਲੋਂ ਪਿੰਡਾਂ ਨੂੰ ਮੂਲਭੂਤ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਲੋਕ ਸੁਵਿਧਾਵਾਂ ਨੂੰ ਤਰਸਦੇ ਰਹਿੰਦੇ ਹੈ। ਜੇਕਰ ਸਰਕਾਰਾਂ ਸੁਵਿਧਾਵਾਂ ਨਾ ਦੇਣ ਤਾਂ ਲੋਕ ਆਪ ਮੁਹਾਰੇ ਹੀ ਪ੍ਰਬੰਧ ਕਰ ਲੈਂਦੇ ਹਨ। ਜੇਕਰ ਗੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੰਦਪੁਰ ਬੇਲਾ ਦੀ ਤਾਂ ਕੀਤੀ ਜਾਵੇ ਤਾਂ ਇਹ ਪਿੰਡ ਸ਼ਹਿਰ ਤੋਂ 8-9 ਕਿਲੋਮੀਟਰ ਦੂਰ ਹੈ। ਇੱਥੇ ਦੇ ਪਿੰਡ ਵਾਸੀਆਂ ਨੂੰ ਆਉਣ-ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਸੀ। ਇਸ ਮੁਸ਼ਕਲ ਨੂੰ ਦੇਖਦੇ ਹੋਏ ਪਿੰਡ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸੇਵਾ ਸੁਸਾਇਟੀ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਇੱਕ ਇਲੈਕਟ੍ਰਿਕ ਆਟੋ ਚਲਾਇਆ ਹੈ। ਜੋ ਕਿ ਮੁਫ਼ਤ ਹੀ ਪਿੰਡ ਵਾਸੀਆਂ ਨੂੰ ਲੈ ਕੇ ਆਉਂਦਾ ਜਾਂਦਾ ਹੈ।

ਸੇਵਾ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਇੱਥੇ ਆਉਣ ਜਾਣ ਲਈ ਕਿਸੇ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ। ਗਰਮੀ, ਸਰਦੀ ਅਤੇ ਵਰਖਾ ਦੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਖਾਸੀ ਦਿਕੱਤ ਦਾ ਸਾਹਮਣਾ ਕਰਨਾ ਪੈਂਦਾ ਸੀ। ਬਜ਼ੁਰਗ ਮਹਿਲਾ ਬੱਚੇ ਸਭ ਪੈਦਲ ਹੀ ਜਾਂਦੇ ਸੀ।

ਪਿੰਡ ਵਾਸੀਆਂ ਲਈ ਨੌਜਵਾਨਾਂ ਦੀ ਪਹਿਲ, ਸ਼ੁਰੂ ਕੀਤੀ ਫ੍ਰੀ ਟੈਂਪੂ ਸੇਵਾ

ਇਸ ਸਭ ਨੂੰ ਦੇਖਦੇ ਹੋਏ ਸੇਵਾ ਸੁਸਾਇਟੀ ਨੇ ਇੱਕ ਉਪਰਾਲਾ ਕੀਤਾ ਕਿ ਕਿਉਂ ਨਾਲ ਆਪਣਾ ਇੱਕ ਸਾਧਨ ਚਲਾਇਆ ਜਾਵੇ। ਇਸ ਉਪਰੰਤ ਉਨ੍ਹਾਂ ਨੇ ਪਿੰਡ ਵਿੱਚ ਇੱਕ ਇਲੈਕਟ੍ਰਿਕ ਆਟੋ ਚਲਾਇਆ। ਜੋ ਕਿ ਮੁਫ਼ਤ ਹੀ ਸਵਾਰੀਆਂ ਨੂੰ ਲੈ ਕੇ ਆਉਂਦਾ ਤੇ ਛੱਡ ਕੇ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਆਟੋ ਸਮੇਂ ਉੱਤੇ ਚਲਦਾ ਹੈ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਰਾਤ ਪੰਜ ਵਜੇ ਤੱਕ ਲਗਾਤਾਰ ਚਲਦਾ ਹੈ। ਇਹ ਆਟੋ 15 ਮਿੰਟ ਦੇ ਸਟੇਅ ਤੋਂ ਬਾਅਦ ਅਗਲੀ ਫੇਰੀ ਲਗਾਉਂਦਾ ਹੈ।

ਆਟੋ ਵਿੱਚ ਸਵਾਰ ਮਹਿਲਾ ਨੇ ਕਿਹਾ ਕਿ ਸੇਵਾ ਸੁਸਾਇਟੀ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਉਪਰਾਲੇ ਨਾਲ ਹੁਣ ਉਨ੍ਹਾਂ ਨੂੰ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿਕੱਤ ਪਰੇਸ਼ਾਨੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 8-10 ਕਿਲੋਮੀਟਰ ਤੱਕ ਪੈਦਲ ਜਾਣਾ ਪੈਂਦਾ ਸੀ। ਹੁਣ ਉਹ ਅਰਾਮ ਨਾਲ ਆਉਂਦੇ ਅਤੇ ਜਾਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.