ਰੂਪਨਗਰ: ਜ਼ਿਲ੍ਹੇ ’ਚ ਭਿਓਰਾ ਪੁੱਲ ਹੇਠਾਂ ਲੰਘਦੀ ਭਾਖੜਾ ਨਹਿਰ ਚ ਇੱਕ ਕਾਰ ਡਿੱਗ ਪਈ ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਹਾਲਾਂਕਿ ਕਾਰ ਦੇ ਨਹਿਰ ਚ ਡਿੱਗਦੇ ਹੀ ਗੋਤਾਖੋਰਾ ਵੱਲੋਂ ਰਾਹਤ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ। ਮੌਕੇ ਉਨ੍ਹਾਂ ਵੱਲੋਂ ਰੱਸਾ ਵੀ ਸੁੱਟਿਆ ਗਿਆ ਸੀ ਪਰ ਕਾਰ ਚਾਲਕ ਬਾਹਰ ਨਹੀਂ ਨਿਕਲਿਆ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਾਰ ਚਾਲਕ ਨੇ ਜਾਣਬੁੱਝ ਕੇ ਭਾਖੜਾ ਨਹਿਰ ਚ ਕਾਰ ਨੂੰ ਸੁੱਟੀ ਸੀ।
ਮਿਲੀ ਜਾਣਕਾਰੀ ਮੁਤਾਬਿਕ ਗੋਤਾਖੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਰ ਚਾਲਕ ਨੇ ਕਾਰ ਦੇ ਸ਼ੀਸ਼ੇ ਨਹੀ ਖੋਲ੍ਹੇ। ਕਾਰ ਮੁਹਾਲੀ ਦੀ ਦੱਸੀ ਜਾ ਰਹੀ ਹੈ। ਕਾਰ ਚ ਕਿੰਨੇ ਲੋਕ ਸਵਾਰ ਸੀ ਇਹ ਸਪਸ਼ਟ ਨਹੀਂ ਹੋ ਪਾਇਆ ਹੈ। ਫਿਲਹਾਲ ਕਿਹਾ ਜਾ ਰਿਹਾ ਹੈ ਕਿ ਕਾਰ ਚ ਕਾਰ ਚਾਲਕ ਇੱਕਲਾ ਸੀ, ਇਹ ਘਟਨਾ ਸਵੇਰ 9 ਵਜੇ ਤੋਂ ਬਾਅਦ ਦੀ ਹੈ।
ਮਾਮਲੇ ਸਬੰਧੀ ਗੋਤਾਖੋਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰ ਜਦੋਂ ਉਹ ਭਾਖੜਾ ਨਹਿਰ ਦੇ ਪੁੱਲ ਦੇ ਵਿਚਾਲੇ ਟਹਿਲ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਰਫਤਾਰ ਕਾਰ ਉਨ੍ਹਾਂ ਦੇ ਕੋਲ ਆਈ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਕਿਸੇ ਵੀ ਤਰ੍ਹਾਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਰ ਚਾਲਕ ਨੇ ਪੁੱਲ ਕਰਾਸ ਕਰਦੇ ਹੀ ਕਾਰ ਨੂੰ ਨਹਿਰ ’ਚ ਸੁੱਟ ਦਿੱਤਾ। ਇਸਦੀ ਸਬੰਧੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ।
ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਮੁਹਾਲੀ ਨਿਵਾਸੀ ਗੁਰਦਿਆਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਗੱਡੀ ਚ ਇੱਕ ਜਿਲ੍ਹਾਂ ਕੌਸਲਰ ਲਿਖਿਆ ਹੋਇਆ ਝੰਡਾ ਅਤੇ ਕਾਂਗਰਸ ਪਾਰਟੀ ਦੀਆਂ ਕੁਝ ਤਖਤੀਆ ਵੀ ਬਰਾਮਦ ਹੋਈਆਂ ਹਨ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਚ ਪਹੁੰਚਾ ਦਿੱਤਾ ਗਿਆ ਹੈ ਅਤੇ ਉਕਤ ਮ੍ਰਿਕਤ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜੋ: ਕਰਜ਼ ਦੇ ਦੈਂਤ ਨੇ ਤਹਿਸ ਨਹਿਸ ਕੀਤਾ ਹੱਸਦਾ ਖੇਡਦਾ ਪਰਿਵਾਰ