ETV Bharat / state

71st annual sports fair Rupnagar: ਸਰਕਾਰੀ ਕਾਲਜ ਰੂਪਨਗਰ 'ਚ 71ਵੇਂ ਸਾਲਾਨਾ ਖੇਡ ਮੇਲੇ ਦਾ ਹੋਇਆ ਆਗਾਜ਼ - Rupnagar

71ਵਾਂ ਸਲਾਨਾ ਕਾਲਜ ਖੇਡ ਮੇਲਾ ਸਰਕਾਰੀ ਕਾਲਜ ਰੂਪਨਗਰ ਵਿਖੇ ਬੜੇ ਹੀ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਖੇਡ ਸਮਾਰੋਹ ਦਾ ਉਦਘਾਟਨ ਦਿਨ ਸ਼ੁੱਕਰਵਾਰ ਨੂੰ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਸਮਾਜ ਸੇਵੀ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ, ਕੋਟ ਪੁਰਾਣ ਰੋਪੜ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਭਾਰੀ ਉਤਸ਼ਾਹ ਵਿਖਾਇਆ ।

The 71st annual sports fair started in Government College Rupnagar
71st annual sports fair Rupnagar: ਸਰਕਾਰੀ ਕਾਲਜ ਰੂਪਨਗਰ 'ਚ 71ਵੇਂ ਸਾਲਾਨਾ ਖੇਡ ਮੇਲੇ ਦਾ ਹੋਇਆ ਆਗਾਜ਼
author img

By

Published : Feb 25, 2023, 1:32 PM IST

ਸਰਕਾਰੀ ਕਾਲਜ ਰੂਪਨਗਰ 'ਚ 71ਵੇਂ ਸਾਲਾਨਾ ਖੇਡ ਮੇਲੇ ਦਾ ਹੋਇਆ ਆਗਾਜ਼

ਰੂਪਨਗਰ: ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 71ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ। ਮੇਲੇ ਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ, ਕੋਟ ਪੁਰਾਣ, ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ। ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰੀਰਕ ਤੰਦਰੁਸਤੀ ਲਈ ਖੇਡ ਮੈਦਾਨਾਂ 'ਚ ਆਉਣ ਅਤੇ ਖੇਡਾਂ 'ਚ ਵੱਡੀਆਂ ਪ੍ਰਰਾਪਤੀਆਂ ਹਾਸਿਲ ਕਰਕੇ ਕਾਲਜ, ਇਲਾਕਾ ਤੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ 'ਚ ਰੌਸ਼ਨ ਕਰਨ। ਇਸ ਦੇ ਨਾਲ ਹੀ ਓਹਨਾ ਵੱਲੋਂ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ।

ਕੰਪਿਊਟਰ ਵਿਭਾਗ ਦੇ ਵਿਦਿਆਰਥੀ: ਖੇਡ ਸਮਾਰੋਹ ਦਾ ਆਗਾਜ਼ ਕਾਲਜ ਸ਼ਬਦ ਨਾਲ ਸ਼ੁਰੂ ਹੋਇਆ। ਮਾਰਚ ਪਾਸਟ 'ਚ ਅੰਤਰ ਰਾਸ਼ਟਰੀ ਖਿਡਾਰੀ ਅਰੁਣ ਕੁਮਾਰ ਦੀ ਅਗਵਾਈ ਹੇਠ ਕਾਲਜ ਦਾ ਝੰਡਾ ਲੈ ਕੇ ਅਗਵਾਈ ਕੀਤੀ ਜਿਸ 'ਚ ਐੱਨਸੀਸੀ, ਐੱਨਐੱਸਐੱਸ., ਰੈੱਡ ਰਿਬਨ ਕਲੱਬ, ਸਰੀਰਕ ਸਿੱਖਿਆ, ਕਾਮਰਸ, ਆਰਟਸ, ਸਾਇੰਸ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖਿਡਾਰੀ ਕਰਮਨਦੀਪ ਤੇ ਮਨਿੰਦਰ ਸਿੰਘ ਨੇ ਮਸ਼ਾਲ ਪ੍ਰਚੰਡ ਕਰ ਕੇ ਖੇਡ ਪ੍ਰਤੀ ਅਨੁਸ਼ਾਸਨ ਭਾਵਨਾਂ ਦਾ ਸਬੂਤ ਦਿੱਤਾ ।

ਖੇਡਣ ਦੀ ਸਹੁੰ ਚੁਕਾਈ: ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਅਰੁਣ ਕੁਮਾਰ ਦੀ ਅਗਵਾਈ ਵਿੱਚ ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ ਐਨ.ਸੀ.ਸੀ., ਰੈੱਡ ਰਿਬਨ ਕਲੱਬ ਦੇ ਨਾਲ-ਨਾਲ ਐਨ.ਐਸ.ਐਸ. ਵਲੰਟੀਅਰਾਂ, ਸਰੀਰਕ ਸਿੱਖਿਆ ਵਿਭਾਗ, ਕਾਮਰਸ ਵਿਭਾਗ, ਆਰਟਸ ਵਿਭਾਗ, ਸਾਇੰਸ ਵਿਭਾਗ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਰਮਨਦੀਪ ਅਤੇ ਮਨਿੰਦਰ ਸਿੰਘ ਵੱਲੋਂ ਖੇਡ ਮਸ਼ਾਲ ਜਗਾਈ ਗਈ ਜਦੋਂ ਕਿ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਜਸਮੀਨ ਕੌਰ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ।

ਇਹ ਵੀ ਪੜ੍ਹੋ: Kangana Ranaut comment on Ajnala clash: ਅਜਨਾਲਾ 'ਚ ਵਾਪਰੀ ਘਟਨਾ ਨੂੰ ਲੈ ਕੇ ਕੰਗਨਾ ਦਾ ਬਿਆਨ, ਕਿਹਾ...

ਪਹਿਲੇ ਦਿਨ ਦੇ ਨਤੀਜੇ ਦਾ ਐਲਾਨ : ਸੰਤ ਬਾਬਾ ਅਵਤਾਰ ਸਿੰਘ ਜੀ ਨੇ ਖਿਡਾਰੀਆਂ ਦਾ ਮਨੋਬਲ ਉੱਚਾ ਕਰਕੇ ਕਾਲਜ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ।ਪਹਿਲੇ ਦਿਨ ਦੇ ਨਤੀਜੇ ਦਾ ਐਲਾਨ ਕਰਦਿਆਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਜੀਤ ਸਿੰਘ ਨੇ ਦੱਸਿਆ ਕਿ ਲੜਕਿਆਂ ਦੀ 100 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਦੇ ਨਾਲ, ਜਦਕਿ ਸ. ਲੜਕੀਆਂ ਦੇ ਵਰਗ ਵਿੱਚ ਲਕਸ਼ਮੀ, ਆਕ੍ਰਿਤੀ ਤਿਵਾੜੀ ਅਤੇ ਸਿਮਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਲੜਕਿਆਂ ਦੀ ਦੌੜ: ਲੜਕਿਆਂ ਦੀ 800 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਦੇ ਨਾਲ ਵਿਨੋਦ ਕੁਮਾਰ ਅਤੇ ਹਰਮਨ ਸਿੰਘ, ਜਦਕਿ ਲੜਕੀਆਂ ਦੇ ਵਰਗ ਵਿੱਚ ਮੰਜੂ ਅਤੇ ਰਮਨਦੀਪ ਕੌਰ ਦੇ ਨਾਲ ਆਕ੍ਰਿਤੀ ਤਿਵਾੜੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ 1500 ਮੀਟਰ ਦੌੜ ਵਿੱਚ ਜਸਵੀਰ ਸਿੰਘ ਦੇ ਨਾਲ ਵਿਨੋਦ ਕੁਮਾਰ ਅਤੇ ਵਿਸ਼ਾਲ ਕੁਮਾਰ ਨੇ ਪਹਿਲਾ, ਜਦਕਿ ਲੜਕੀਆਂ ਦੇ ਵਰਗ ਵਿੱਚ ਟੀਨਾ ਸ਼ਰਮਾ ਨਾਲ ਆਕ੍ਰਿਤੀ ਤਿਵਾੜੀ ਅਤੇ ਸਿਮਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.