ETV Bharat / state

ਰੂਪਨਗਰ ਵਿੱਚ ਵਿਦੇਸ਼ ਤੋਂ ਆਏ 544 ਲੋਕ: ਸੋਨਾਲੀ ਗਿਰੀ - ਸੋਨਾਲੀ ਗਿਰੀ

ਰੂਪਨਗਰ ਜ਼ਿਲ੍ਹੇ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ 544 ਲੋਕ ਵਿਦੇਸ਼ ਤੋਂ ਰੂਪਨਗਰ ਵਿੱਚ ਆਏ ਹਨ।

ਸੋਨਾਲੀ ਗਿਰੀ
ਸੋਨਾਲੀ ਗਿਰੀ
author img

By

Published : Mar 24, 2020, 10:48 AM IST

ਰੂਪਨਗਰ: ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ 544 ਲੋਕ ਜਨਵਰੀ ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ ਤੋਂ ਜ਼ਿਲ੍ਹੇ ਵਿੱਚ ਪਰਤੇ ਹਨ। ਇਨ੍ਹਾਂ ਵਿੱਚੋਂ 284 ਨੂੰ ਕੁਆਰਨਟਾਈਨ ਅਧੀਨ ਰੱਖਿਆ ਗਿਆ ਹੈ।

ਵੇਖੋ ਵੀਡੀਓ

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਵਿਦੇਸ਼ ਤੋਂ ਲੋਕ ਆ ਰਹੇ ਹਨ ਜਿਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਸਮੇਂ ਅਨੁਸਾਰ ਉਨ੍ਹਾਂ ਨੂੰ ਘਰਾਂ ਵਿੱਚ ਕੁਆਰਨਟਾਈਨ ਕੀਤਾ ਜਾ ਰਿਹਾ ਹੈ।

ਹਰ ਸਬ ਡਵੀਜ਼ਨ ਪੱਧਰ ਉੱਤੇ ਪ੍ਰਸ਼ਾਸਨ ਵੱਲੋਂ ਕੁਆਰਨਟਾਈਨ ਸੈਂਟਰ ਬਣਾਏ ਗਏ ਹਨ ਜੋ ਆਈਸੋਲੇਸ਼ਨ ਸੈਂਟਰਾਂ ਤੋਂ ਵੱਖਰੇ ਹਨ, ਜਿੱਥੇ ਜ਼ਰੂਰਤ ਅਨੁਸਾਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਵੇਗਾ।

ਡਿਵੀਜ਼ਨ ਪੱਧਰ ਉੱਤੇ ਢਾਈ ਸੌ ਤੋਂ ਤਿੰਨ ਸੌ ਬੈੱਡ ਦੇ ਇਹ ਸੈਂਟਰ ਬਣਾਏ ਗਏ ਹਨ ਪਰ ਇਨ੍ਹਾਂ ਸੈਂਟਰਾਂ ਦੇ ਵਿੱਚ ਜ਼ਰੂਰਤ ਦਾ ਸਾਰਾ ਸਾਮਾਨ ਮੁਹੱਈਆ ਕਰਵਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.