ETV Bharat / state

Wet waste collected: ਹੋਲਾ-ਮਹੱਲਾ ਦੌਰਾਨ ਇਕੱਠਾ ਹੋਇਆ 39600 ਟਨ ਗਿੱਲਾ ਕੂੜਾ ਜੈਵਿਕ ਖਾਦ ਵਿੱਚ ਕੀਤਾ ਜਾਵੇਗਾ ਤਬਦੀਲ

author img

By

Published : Mar 14, 2023, 5:54 PM IST

ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਹੋਲੇ ਮਹੱਲੇ ਦੇ ਸਮਾਪਨ ਤੋਂ ਬਾਅਦ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ, ਇਸੇ ਤਹਿਤ ਸਥਾਨਕ ਸਰਕਾਰਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੰਟੀਅਰਾਂ ਨੇ ਮਿਲ ਕੇ ਹੁਣ ਤੱਕ 39600 ਟਨ ਤੋਂ ਵੱਧ ਗਿੱਲਾ ਕੂੜਾ ਇਕੱਠਾ ਕੀਤਾ ਹੈ ਜਿਸਨੂੰ ਜੈਵਿਕ ਖਾਦ ਵੱਜੋਂ ਤਬਦੀਲ ਕੀਤਾ ਜਾਵੇਗਾ।

39600 tonnes of wet waste collected at Hola Mahalla will be converted into organic compost.
Wet waste collected: ਹੋਲਾ ਮਹੱਲਾ ਵਿਖੇ ਇਕੱਠਾ ਹੋਇਆ 39600 ਟਨ ਗਿੱਲਾ ਕੂੜਾ ਜੈਵਿਕ ਖਾਦ ਵਿੱਚ ਤਬਦੀਲ ਕੀਤਾ ਜਾਵੇਗਾ

ਸ੍ਰੀ ਅਨੰਦਪੁਰ ਸਾਹਿਬ : ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਵਲੰਟੀਅਰਾਂ ਅਤੇ ਨਾਗਰਿਕਾਂ ਦੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਨਾਲ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ-2023 ਦੇ ਸਮਾਗਮਾਂ ਦੌਰਾਨ ਸਵੱਛਤਾ ਅਤੇ ਸਫ਼ਾਈ ਮੁਹਿੰਮ ਵਿੱਚ 100 ਫ਼ੀਸਦ ਟੀਚਾ ਹਾਸਲ ਕੀਤਾ ਹੈ। ਐੱਮ.ਆਰ.ਐੱਫ. (ਮਟੀਰੀਅਲ ਰਿਕਵਰੀ ਫੈਸਿਲਿਟੀ) ਕੇਂਦਰਾਂ 'ਤੇ ਇਕੱਠੇ ਕੀਤੇ ਗਏ ਵੱਖ-ਵੱਖ ਕਿਸਮਾਂ ਦੇ ਕੂੜੇ ਬਾਰੇ ਮੁੱਖ ਅੰਕੜੇ ਸਾਂਝੇ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖੁਲਾਸਾ ਕੀਤਾ ਕਿ ਹੋਲਾ ਮਹੱਲਾ ਵਿਖੇ 39,600 ਟਨ ਤੋਂ ਵੱਧ ਗਿੱਲਾ ਕੂੜਾ ਇਕੱਠਾ ਕੀਤਾ ਗਿਆ ਹੈ। ਇਸ ਕੂੜੇ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਜੈਵਿਕ ਖਾਦ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 2,355 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫਿਆਂ ਅਤੇ 1,575 ਕਿਲੋਗ੍ਰਾਮ ਪਲਾਸਟਿਕ ਸਮੱਗਰੀ ਨੂੰ ਰੀਸਾਈਕਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Hungama on Wedding: ਦੂਜਾ ਵਿਆਹ ਕਰਵਾ ਰਿਹਾ ਸੀ ਲਾੜਾ, ਅਨੰਦ ਕਾਰਜਾਂ ਮੌਕੇ ਆ ਗਈ ਪਹਿਲੀ ਘਰਵਾਲੀ, ਲਾੜੇ ਸਣੇ ਪਰਿਵਾਰ ਫਰਾਰ

40 ਲੱਖ ਤੋਂ ਵੱਧ ਸ਼ਰਧਾਲੂ: ਉਨ੍ਹਾਂ ਦੱਸਿਆ ਕਿ 129 ਕਿਲੋ ਲੋਹਾ, 254 ਕਿਲੋ ਕੱਚ, 239 ਕਿਲੋ ਗੱਤੇ, ਅਤੇ 2,185 ਕਿਲੋਗ੍ਰਾਮ ਹੋਰ ਕੂੜੇ ਦਾ ਵੀ ਸਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਯਤਨ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਰਹਿੰਦ-ਖੂੰਹਦ ਪ੍ਰਬੰਧਨ, ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਹਰ ਸਾਲ 40 ਲੱਖ ਤੋਂ ਵੱਧ ਸ਼ਰਧਾਲੂ , ਸੈਲਾਨੀ ਅਤੇ ਸਥਾਨਕ ਲੋਕ ਤਿਉਹਾਰ ਮਨਾਉਣ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੌਰਾਨ ਅਤੇ ਬਾਅਦ ਵਿੱਚ ਇਥੇ ਸਫ਼ਾਈ ਬਣਾਈ ਰੱਖਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਹਮੇਸ਼ਾ ਇਕ ਮਹੱਤਵਪੂਰਨ ਚੁਣੌਤੀ ਹੁੰਦੀ ਹੈ। ਇਸ ਸਫ਼ਾਈ ਅਭਿਆਨ ਲਈ ਤਾਇਨਾਤ ਕੀਤੇ ਗਏ ਕਾਮਿਆਂ ਦੇ ਵੇਰਵੇ ਦਿੰਦਿਆਂ ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਮਿਸ਼ਨ ਵਿੱਚ 525 ਤੋਂ ਵੱਧ ਸਫ਼ਾਈ ਸੇਵਾਦਾਰ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਨਿਗਰਾਨੀ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਸੀ, ਜਿਸ ਲਈ ਕੁੰਭ ਮੇਲੇ ਦੀ ਤਰ੍ਹਾਂ ਹੀ ਇਸ ਪੂਰੇ ਤਿਉਹਾਰ ਨੂੰ 8 ਸੈਕਟਰਾਂ ਅਤੇ 4 ਜ਼ੋਨਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਕ ਸਫ਼ਾਈ ਰੋਸਟਰ ਬਣਾਇਆ ਗਿਆ ਸੀ ਅਤੇ ਸਫ਼ਾਈ ਸੇਵਕਾਂ ਨੇ ਦੋ ਸ਼ਿਫਟਾਂ ਵਿੱਚ ਕੰਮ ਕੀਤਾ।

ਸਵੀਪਿੰਗ ਮਸ਼ੀਨ ਰੂਟ ਮੈਪ: ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਇਸ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ. ਆਈ. ਐੱਸ. ਨਕਸ਼ੇ ਤਿਆਰ ਕੀਤੇ ਗਏ ਸਨ ਅਤੇ ਸਮਾਰਟ ਆਈ. ਟੀ. ਵੈਂਚਰਸ ਦੁਆਰਾ ਹੋਲਾ-ਮਹੱਲਾ ਤਿਉਹਾਰ ਦੌਰਾਨ ਸ਼ਰਧਾਲੂਆਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਅਗਵਾਈ ਕਰਨ ਲਈ ਇਕ ਵੈਬਸਾਈਟ ਅਤੇ ਮੋਬਾਈਲ ਐਪਲੀਕੇਸਨ ਤਿਆਰ ਕੀਤੀ ਗਈ ਸੀ। ਨਕਸ਼ੇ ਵਿੱਚ ਡਸਟਬਿਨਾਂ, ਲੰਗਰਾਂ, ਪਾਣੀ, ਪੋਰਟੇਬਲ ਵਾਸਰੂਮ ਵੈਨਾਂ, ਐੱਮ. ਆਰ. ਐੱਫ਼ ਨਕਸ਼ੇ, ਸਵੀਪਿੰਗ ਮਸ਼ੀਨ ਰੂਟ ਮੈਪ ਅਤੇ ਹੋਰ ਬਹੁਤ ਸਾਰੀਆਂ ਚੀਜਾਂ ਦੀ ਮੈਪਿੰਗ ਸ਼ਾਮਲ ਸੀ। ਇਹ ਨਕਸ਼ਾ ਪੁਲਸ ਵਿਭਾਗ ਨਾਲ ਵੀ ਸਾਂਝਾ ਕੀਤਾ ਗਿਆ ਤਾਂ ਜੋ ਪੂਰੇ ਤਿਉਹਾਰ ਦੇ ਮੈਦਾਨਾਂ ਵਿੱਚ ਟ੍ਰੈਫਿਕ ਜਾਮ ਤੋਂ ਬਚਾਅ ਕਰਕੇ ਸਫ਼ਾਈ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.