ETV Bharat / state

ਕੀਰਤਪੁਰ ਸਾਹਿਬ: ਕਬਾੜ ਦੀ ਦੁਕਾਨ 'ਚ ਵੜੀ ਤੇਜ਼ ਰਫ਼ਤਾਰ ਕਾਰ, 2 ਦੀ ਮੌਤ

author img

By

Published : Jul 4, 2020, 5:10 PM IST

ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੱਕੀਆਂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿਸ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਕੀਰਤਪੁਰ ਸਾਹਿਬ
ਕੀਰਤਪੁਰ ਸਾਹਿਬ

ਕੀਰਤਪੁਰ ਸਾਹਿਬ: ਨਜ਼ਦੀਕੀ ਪਿੰਡ ਨੱਕੀਆਂ ਵਿਖੇ ਤੇਜ਼ ਰਫ਼ਤਾਰ ਕਾਰ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਇੱਕ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਰਤਪੁਰ ਸਾਹਿਬ ਆ ਰਹੀ ਸੀ, ਜਦੋਂ ਇਹ ਕਾਰ ਨੱਕੀਆਂ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ, ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਵਾਈਡਰ ਨਾਲ ਵੱਜਣ ਤੋਂ ਬਾਅਦ ਸਿੱਧੀ ਕਬਾੜ ਦੀ ਦੁਕਾਨ 'ਚ ਜਾ ਵੜੀ। ਹਾਦਸੇ ਦੌਰਾਨ ਦੁਕਾਨ 'ਤੇ 3 ਵਿਅਕਤੀ ਮੌਜੂਦ ਸਨ।

ਵੀਡੀਓ

ਇਸ ਦੌਰਾਨ ਗੰਭੀਰ ਜਖ਼ਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਈ ਰੈਫਰ ਕੀਤਾ ਗਿਆ ਹੈ। ਹਾਦਸੇ ਦੌਰਾਨ 2 ਵਿਆਕਤੀਆਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ।

ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਸਰਜਨ ਚਰਨਜੀਤ ਨੇ ਦੱਸਿਆ ਕਿ ਨੱਕੀਆ ਨਜ਼ਦੀਕ ਜੋ ਹਾਦਸਾ ਹੋਇਆ ਹੈ, ਉਸ ਵਿੱਚ ਦੋ ਵਿਅਕਤੀਆਂ ਦੀ ਮੋਤ ਹੋ ਗਈ ਹੈ, ਤੇ ਇੱਕ ਵਿਆਕਤੀ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਂਫਰ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.