ETV Bharat / state

ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਅਧਿਆਪਕ: ਕ੍ਰਿਸ਼ਨ ਕੁਮਾਰ

ਰੂਪਨਗਰ 'ਚ ਸੌ ਫੀਸਦੀ ਨਤੀਜਾ ਦੇਣ ਵਾਲੇ ਅਤੇ ਸਮਾਰਟ ਸਕੂਲ ਬਨਾਉਣ ਵਾਲੇ ਲਗਭਗ 1400 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਈ ਕੰਟੈਂਟ ਦੀ ਵਰਤੋਂ ਕਰਨ ਦੀ ਗੱਲ ਵੀ ਆਖੀ ਗਈ।

ਅਧਿਆਪਕ ਸਨਮਾਨ ਸਮਾਰੋਹ
author img

By

Published : Sep 25, 2019, 7:58 PM IST

ਰੂਪਨਗਰ: ਜ਼ਿਲ੍ਹੇ 'ਚ ਕਰਵਾਏ ਗਏ ਅਧਿਆਪਕਾਂ ਦੇ ਸਨਮਾਨ ਸਮਾਰੋਹ 'ਚ ਪੰਜਾਬ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਜ਼ਿਲ੍ਹੇ ਨਾਲ ਸਬੰਧਤ ਸੌ ਫੀਸਦੀ ਨਤੀਜਾ ਦੇਣ ਵਾਲੇ ਅਤੇ ਸਮਾਰਟ ਸਕੂਲ ਬਨਾਉਣ ਵਾਲੇ ਲਗਭੱਗ 1400 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਕ੍ਰਿਸ਼ਨ ਕੁਮਾਰ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ , ਸਕੂਲ ਮੁਖੀ ਅਤੇ ਅਧਿਕਾਰੀ ਵਰਗ ਸਕੂਲੀ ਸਿੱਖਿਆ ਨੁੰ ਮਿਆਰੀ ਅਤੇ ਗੁਣਾਤਮਕ ਬਣਾਉਣ ਲਈ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਹੀ ਵਧੀਆ ਅਤੇ ਸੌ ਫੀਸਦੀ ਰਹੇ ਹਨ। ਇਸ ਕਾਰਜ ਲਈ ਸਮੂਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।

ਕ੍ਰਿਸ਼ਨ ਕੁਮਾਰ ਨੇ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਹੋਰ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ ਤਾਂ ਜੋ ਇੰਨਾਂ ਨਤੀਜਿਆਂ ਨੂੰ ਭਵਿੱਖ ਵਿੱਚ ਮਿਆਰੀ ਬਣਾ ਕੇ ਨਿਰੰਤਰਤਾ ਦਿੱਤੀ ਜਾ ਸਕੇ। ਉਨ੍ਹਾਂ ਅਧਿਆਪਕਾਂ ਨੂੰ ਹਰ ਜਮਾਤ ਲਈ ਈ ਕੰਟੈਂਟ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਈ ਕੰਟੈਂਟ ਦੀ ਵਰਤੋਂ ਨਾਲ ਵਿਦਿਆਰਤੀਆਂ ਨੂੰ ਨਵੀਂ ਤਕਨੀਕ ਨਾਲ ਜੋੜਿਆ ਜਾ ਸਕੇਗਾ।

ਇਹ ਵੀ ਪੜ੍ਹੋ- ਹੜ੍ਹਾਂ ਤੋਂ ਬਾਅਦ ਅਸਮਾਨੀ ਚੜ੍ਹੇ ਪਿਆਜ਼ ਦੇ ਭਾਅ

ਜ਼ਿਕਰਯੋਗ ਹੈ ਕਿ ਅਧਿਆਪਕਾਂ ਨੂੰ ਇਸ ਤਰ੍ਹਾਂ ਸਨਮਾਨਿਤ ਕੀਤੇ ਜਾਣ ਨਾਲ ਜਿੱਥੇ ਅਧਿਆਪਕਾਂ ਨੂੰ ਹੱਲਾਸ਼ੇਰੀ ਮਿਲੇਗੀ ਉੱਥੇ ਹੀ ਸਿੱਖਿਆ ਦੇ ਖੇਤਰ 'ਚ ਕਈ ਸੁਧਾਰ ਵੀ ਹੋ ਸਕਣਗੇ।

Intro:ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਕੂਲੀ ਸਿਖਿਆ ਦੀ ਨੁਹਾਰ ਬਦਲੀ-ਸਿਖਿਆ ਸਕੱਤਰ

ਸੌ ਫੀਸਦੀ ਨਤੀਜਾ ਦੇਣ ਵਾਲੇ ਅਤੇ ਸਮਾਰਟ ਸਕੂਲ ਬਨਾਉਣ ਲਈ 1400 ਅਧਿਆਪਕਾਂ ਦਾ ਕੀਤਾ ਸਨਮਾਨ

ਅਧਿਆਪਕ ਵਰਗ ਸਿਖਿਆ ਦੇ ਖੇਤਰ ਵਿਚ ਗੁਣਾਤਮਕ ਸੁਧਾਰ ਲਈ ਈ. ਕੰਟੈਂਟ ਦੀ ਵਰਤੋਂ
ਕਰਨ-ਕ੍ਰਿਸਨ ਕੁਮਾਰBody:ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ , ਸਕੂਲ ਮੁੱਖੀ ਅਤੇ
ਅਧਿਕਾਰੀ ਵਰਗ ਸਕੂਲੀ ਸਿਖਿਆ ਨੁੰ ਮਿਆਰੀ ਅਤੇ ਗੁਣਾਤਮਕ ਬਨਾਉਣ ਲਈ ਸਿਖਿਆ ਵਿਭਾਗ
ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਹੀ
ਵਧੀਆ ਅਤੇ ਸੌਫੀਸਦੀ ਰਹੇ ਹਨ।ਇਸ ਕਾਰਜ ਲਈ ਸਮੂਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ
ਰੂਪਨਗਰ ਵਿਖੇ ਅਧਿਆਪਕਾਂ ਦੇ ਸਨਮਾਨ ਸਮਾਰੋਹ ਵਿਚ ਸ਼ਿਰਕਤ ਕਰਨ ਮੌਕੇ ਕੀਤਾ। ਦੱਸਣਯੋਗ
ਹੈ ਕਿ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਜਿਲ੍ਹਾ ਰੂਪਨਗਰ ਨਾਲ ਸਬੰਧਤ ਸੌ ਫੀਸਦੀ ਨਤੀਜੇ
ਦੇਣ ਵਾਲੇ ਅਤੇ ਸਮਾਰਟ ਸਕੂਲ ਬਨਾਉਣ ਵਾਲੇ ਲਗਭੱਗ 1400 ਅਧਿਆਪਕਾਂ ਦੇ ਸਨਮਾਨ ਸਮਾਰੋਹ
ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਉਨਾਂ ਅਧਿਆਪਕ ਵਰਗ ਨੂੰ
ਅਪੀਲ ਕੀਤੀ ਕਿ ਹੁਣ ਹੋਰ ਮਿਹਨਤ ਕਰਨ ਦਾ ਸਮਾ ਆ ਗਿਆ ਹੈ ਤਾਂ ਜੋ ਇੰਨਾਂ ਨਤੀਜਿਆਂ
ਨੂੰ ਭਵਿਖ ਵਿਚ ਮਿਆਰੀ ਬਣਾ ਕੇ ਨਿਰੰਤਰਤਾ ਦਿਤੀ ਜਾ ਸਕੇ। ਸਿਖਿਆ ਸਕੱਤਰ ਕ੍ਰਿਸ਼ਨ
ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਿਖਿਆ ਵਿਭਾਗ ਵਲੋਂ ਵਿਦਿਆਰਥੀਆਂ: ਲਈ ਹਰੇਕ ਜਮਾਤ
ਵਾਸਤੇ ਈ ਕਨਟੈਂਟ ਤਿਆਰ ਕੀਤਾ ਹੋਇਆ ਹੈ ਜਿਸ ਦੀ ਅਧਿਆਪਕ ਵਰਗ ਵਧ ਤੋਂ ਵਧ ਵਰਤੋ ਕਰੇ
ਤਾਂ ਜੋ ਸਿਖਿਆ ਨੂੰ ਹੋਰ ਅਸਾਨ ਵਿਧੀ ਨਾਲ ਪੜ੍ਹਾਇਆ ਜਾ ਸਕੇ ਅਤੇ ਇਤਿਹਾਸਕ ਤਬਦੀਲੀ
ਦਾ ਮੁਢ ਬਨ੍ਹਿਆ ਜਾ ਸਕੇ। ਇਸ ਤੋਂ ਪਹਿਲਾਂ ਜ਼ਿਲ੍ਹਾ ਸਿਖਿਆ ਅਫਸਰ ਸ਼ਰਨਜੀਤ ਸਿੰਘ ਨੇ
ਸਿਖਿਆ ਸਕੱਤਰ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦਾ ਸਮੂਚਾ ਅਧਿਆਪਕ ਵਰਗ ਸਿਖਿਆ
ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਾ ਹੋਇਆ ਸਿਖਿਆ ਖੇਤਰ ਵਿਚ ਕ੍ਰਾਂਤੀਕਾਰੀ
ਤਬਦੀਲੀ ਲਈ ਆਪਣਾ ਸਹਿਯੋਗ ਕਰੇਗਾ ਤਾਂ ਜੋ ਸੌ ਫੀਸਦੀ ਨਤੀਜਿਆਂ ਦੀ ਚਲ ਰਹੀ ਲੜੀ ਵਿਚ
ਹੋਰ ਵਾਧਾ ਕੀਤਾ ਜਾ ਸਕੇ।
ਇਸ ਮੌਕੇ ਸਹਾਇਕ ਡਾਇਰੈਕਟਰ ਸਿਖਲਾਈ ਜਰਨੈਲ ਸਿੰਘ ਕਾਲੀਕੇ ਜ਼ਿਲ੍ਹਾ ਸਿਖਿਆ ਅਫਸਰ
ਸ਼ਾਮਲਾਲ ਕੈਂਥ, ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਰੰਜਨਾ ਕਟਿਆਲ, ਹਰਭੁਪਿੰਦਰ ਕੌਰ,
ਸੁਰਿੰਦਰਪਾਲ ਸਿੰਘ, ਸਿਖਿਆ ਵਿਭਾਗ ਦੇ ਸਪੋਕਸਮੈਨ ਰਜਿੰਦਰ ਸਿੰਘ ਚਾਨੀ, ਪ੍ਰਿੰਸੀਪਲ
ਵਰਿੰਦਰ ਸ਼ਰਮਾ, ਸ਼ਰਨਜੀਤ ਸਿੰਘ, ਪਰਵਿੰਦਰ ਕੌਰ ਦੁਆ, ਸ਼ਾਮ ਸੁੰਦਰ ਸੋਨੀ, ਮਲਕੀਤ
ਸਿੰਘ, ਰਜਿੰਦਰ ਸਿੰਘ, ਰਾਜ ਕੁਮਾਰ, ਕਿਰਨਦੀਪ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ,
ਅੰਜੂ ਸੈਣੀ, ਜ਼ਿਲ੍ਹਾ ਇੰਚਾਰਜ ਪੜ੍ਹੋ ਪੰਜਾਬ ਰਬਿੰਦਰ ਸਿੰਘ ਰੱਬੀ,ਏ.ਐਸ.ਪੀ.ਡੀ.
ਅਮਰਜੀਤ ਸਿੰਘ, ਚਰਨਜੀਤ ਸਿੰਘ ਸੋਢੀ, ਕਮਲਜੀਤ ਕੌਰ, ਬਲਾਕ ਪ੍ਰਾਇਮਰੀ ਅਫਸਰ ਕਮਲਜੀਤ
ਭਲੜੀ, ਸੁਦੇਸ਼ ਹੰਸ, ਹਰਦੇਵ ਸਿੰਘ, ਤਰਸੇਮ ਲਾਲ,ਸਮਾਰਟ ਸਕੂਲ ਇੰਚਾਰਜ ਸੰਦੀਪ ਕੌਰ,
ਡੀ.ਐਮ. ਜਸਬੀਰ ਸਿੰਘ, ਸਰਬਜੀਤ ਸਿੰਘ ਸੇਣੀ, ਪਰਮਜੀਤ ਕੌਰ ਕੰਮ, ਮਹਿੰਦਰ ਸਿੰਘ ਭਸੀਨ,
ਹਰਪ੍ਰੀਤ ਸਿੰਘ ਲੌਂਗੀਆ, ਹਰੀਸ਼ ਚੰਦਰ ਨਿਕੂਵਾਲ, ਦੁਰਗਾਦੱਤ, ਦਿਆ ਸਿੰਘ ਸੰਧੂ,
ਪ੍ਰਦੀਪ ਕੁਮਾਰ, ਰੁਪਿੰਦਰਜੀਤ ਕੌਰ, ਤੀਰਥ ਸਿੰਘ ਭਟੋਆ, ਸੁਖਦੇਵ ਸਿੰਘ ਢਿਲੋਂ,
ਸੁਰਜੀਤ ਸਿੰਘ ਸੈਣੀ, ਸਟੇਟ ਐਵਾਰਡੀ ਜਸਵਿੰਦਰ ਲਾਡੀ ਅਬਿਆਨਾ, ਸਤਨਾਮ ਸਿੰਘ, ਨਵਜੋਤ
ਸਿੰਘ, ਵਿਪਲ ਕਟਾਰੀਆ, ਪ੍ਰਦੀਪ ਕੁਮਾਰ, ਅਜੇ ਅਰੋੜਾ, ਨਵਜੋਤ ਸਿੰਘ ਸਮੇਤ ਵੱਡੀ ਗਿਣਤੀ
ਵਿਚ ਅਧਿਆਪਕ ਹਾਜਰ ਸਨ।

ਕੈਪਸ਼ਨ-ਰੂਪਨਗਰ ਵਿਖੇ ਅਧਿਆਪਕਾਂ ਦੇ ਸਨਮਾਨ ਸਮਾਰੋਹ ਵਿਚ ਸੰਬੋਧਨ ਕਰਦੇ ਹੋਏ ਪੰਜਾਬ
ਸਰਕਾਰ ਦੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ।

2. ਸਨਮਾਨ ਸਮਾਰੋਹ ਵਿਚ ਸ਼ਿਰਕਤ ਕਰਦੇ ਹੋਏ ਅਧਿਆਪਕ ਸਾਹਿਬਾਨ।
3. ਰੂਪਨਗਰ ਵਿਖੇ ਅਧਿਆਪਕਾਂ ਨੂੰ ਸਨਮਾਨ ਕਰਨ ਦੇ ਵਖ ਵਖ ਦ੍ਰਿਸ਼।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.