ਪਟਿਆਲਾ : ਸੂਬੇ ਵਿਖੇ ਵਿਧਾਨ ਸਭਾ ਚੋਣਾਂ ਵਿੱਚ ਅਜੇ ਕਰੀਬ ਛੇ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਆਪ ਪਾਰਟੀ ਵੱਲੋਂ ਹੁਣ ਤੋਂ ਹੀ ਆਪਣੇ ਦਫਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਅਨਮੋਲ ਗਗਨ ਮਾਨ ਪਹੁੰਚੇ ਸਨ। ਯੂਥ ਕਾਂਗਰਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਵੱਲੋਂ ਝੰਡੇ ਵਿਖਾਏ ਜਾ ਰਹੇ ਹਨ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਆਉਣੀ ਤੈਅ ਹੈ।
ਅਨਮੋਲ ਗਗਨ ਮਾਨ ਨਾਭਾ ਵਿਖੇ ਉਦਘਾਟਨ ਕਰਨ ਤਾਂ ਪਹੁੰਚੇ ਸਨ ਪਰ ਇਸ ਮੌਕੇ ਕਈ ਆਪ ਆਗੂ ਇਸ ਉਦਘਾਟਨ ਤੋਂ ਗਾਇਬ ਵੀ ਵਿਖਾਈ ਦਿੱਤੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਪ ਪਾਰਟੀ ਦੇ ਕਈ ਆਗੂ ਇੱਥੇ ਨਹੀਂ ਆਏ ਤਾਂ ਉਹ ਕੁਝ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ। ਅਨਮੋਲ ਗਗਨ ਮਾਨ ਨੇ ਕਿਹਾ ਕਿ ਜੋ ਹੁਣ ਹਲਕਾ ਇੰਚਾਰਜ ਬਣਾਏ ਗਏ ਹਨ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਟਿਕਟ ਮਿਲੇਗੀ।
ਇਹ ਵੀ ਪੜ੍ਹੋਂ : ਮਨੀਸ਼ ਤਿਵਾੜੀ ਨੇ ਸਿੱਧੂ 'ਤੇ ਸਾਧੇ ਤਾਬੜ ਤੋੜ ਨਿਸ਼ਾਨੇ