ETV Bharat / state

ਮੋਤੀ ਮਹਿਲ (Moti Mahal) ਘੇਰਨ ਜਾਂਦੀਆਂ ਮਹਿਲਾ ਅਧਿਆਪਕਾਂ ਨੂੰ ਪੁਲਿਸ ਨੇ ਘੜੀਸ-ਘੜੀਸ ਬੱਸਾਂ 'ਚ ਤੁੰਨਿਆ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪਟਿਆਲਾ ਦੇ ਮੋਤੀ ਮਹਿਲ (Moti Mahal) ਦਾ ਘਿਰਾਓ ਕਰਨ ਜਾ ਰਹੇ ਸਾਂਝਾ ਅਧਿਆਪਕ ਮੋਰਚਾ ਉਪਰ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕਰਦਿਆਂ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ। ਪੁਲਿਸ ਨੇ ਮਹਿਲਾ ਅਧਿਆਪਕਾ ਨੂੰ ਘੜੀਸ-ਘੜੀਸ ਕੇ ਬੱਸਾਂ 'ਚ ਤੂੜੀ ਵਾਂਗ ਤੁਨਿੰਆ। ਪੁਲਿਸ ਦੀ ਇਸ ਕਾਰਵਾਈ ਦੌਰਾਨ ਕਈ ਅਧਿਆਪਕਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਛਾਂਗਿਆ।

ਮਹਿਲਾ ਅਧਿਆਪਕਾਂ ਨੂੰ ਪੁਲਿਸ ਨੇ ਘੜੀਸ-ਘੜੀਸ ਬੱਸਾਂ 'ਚ ਤੁੰਨਿਆ

author img

By

Published : Jun 8, 2021, 5:27 PM IST

Updated : Jun 8, 2021, 5:46 PM IST

ਪਟਿਆਲਾ : ਪਟਿਆਲਾ ਦੇ ਮੋਤੀ ਮਹਿਲ (Moti Mahal) ਦਾ ਘਿਰਾਓ ਕਰਨ ਜਾ ਰਹੇ ਸਾਂਝਾ ਅਧਿਆਪਕ ਮੋਰਚਾ ਉਪਰ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕਰਦਿਆਂ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ। ਪੁਲਿਸ ਨੇ ਮਹਿਲਾ ਅਧਿਆਪਕਾ ਨੂੰ ਘੜੀਸ-ਘੜੀਸ ਕੇ ਬੱਸਾਂ 'ਚ ਤੂੜੀ ਵਾਂਗ ਤੁਨਿੰਆ। ਪੁਲਿਸ ਦੀ ਇਸ ਕਾਰਵਾਈ ਦੌਰਾਨ ਕਈ ਅਧਿਆਪਕਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਛਾਂਗਿਆ।

ਪੁਲਿਸ ਨੇ ਘੜੀਸ-ਘੜੀਸ ਬੱਸਾਂ 'ਚ ਤੁੰਨਿਆ

ਪੁਲਿਸ ਅਤੇ ਅਧਿਆਪਕਾਂ ਵਿਚਾਲੇ ਕਾਫੀ ਝੜਪ ਦੇਖਣ ਨੂੰ ਮਿਲੀ

ਇਥੇ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਧਿਆਪਕ ਜਥੇਬੰਦੀਆਂ 'ਸਾਂਝਾ ਅਧਿਆਪਕ ਮੋਰਚਾ' ਦੇ ਬੈਨਰ ਹੇਠ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇਸੇ ਦੇ ਚਲਦੇ ਅੱਜ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਲ ਮਾਰਚ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਮੋਤੀ ਮਹਿਲ ਦੇ ਬਾਹਰ ਭਾਰੀ ਪੁਲਿਸ ਫੋਰਸ ਲਾਠੀਆਂ ਡੰਡੇ ਲੈ ਕੇ ਤੈਨਾਤ ਸੀ। ਜਦੋਂ ਅਧਿਆਪਕ ਮੋਤੀ ਮਹਿਲ ਅੱਗੇ ਪਹੁੰਚੇ ਤਾਂ ਪੁਲਿਸ ਦੁਆਰਾ ਅਧਿਆਪਕਾਂ ਦੇ ਉੱਪਰ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਅਧਿਆਪਕਾਂ ਨੂੰ ਘੜੀਸ ਘੜੀਸ ਕੇ ਬੱਸਾਂ ਵਿੱਚ ਸੁੱਟਿਆ ਗਿਆ। ਇਨ੍ਹਾਂ 'ਚ ਮਹਿਲਾ ਅਧਿਆਪਕਾ ਵੀ ਸ਼ਾਮਿਲ ਸਨ। ਇਸ ਮੌਕੇ ਤੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਕਾਫੀ ਝੜਪ ਦੇਖਣ ਨੂੰ ਮਿਲੀ।

ਪੰਜਾਬ ਸਰਕਾਰ ਹਰ ਵਾਰ ਮੀਟਿੰਗਾਂ ਤੋਂ ਭੱਜਦੀ ਰਹੀ : ਅਧਿਆਪਕ ਆਗੂ

ਸਾਂਝਾ ਅਧਿਆਪਕ ਮੋਰਚਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖਿਆ ਕਿ ਅਸੀਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਜਾ ਰਹੇ ਸਨ ਕਿਉਂਕਿ ਪੰਜਾਬ ਸਰਕਾਰ ਹਰ ਵਾਰ ਮੀਟਿੰਗਾਂ ਤੋਂ ਭੱਜਦੀ ਰਹੀ ਹੈ। ਜੇਕਰ ਮੀਟਿੰਗ ਹੁੰਦੀ ਹੈ ਤਾਂ ਉਸ ਵਿੱਚ ਕੋਈ ਹੱਲ ਨਹੀਂ ਨਿਕਲਦਾ ਜਿਸ ਕਰਕੇ ਅਸੀਂ ਅੱਜ ਦੇ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਜਾ ਰਹੇ ਸੀ ਪਰ ਪੁਲਿਸ ਨੇ ਉਨ੍ਹਾਂ 'ਤੇ ਅਣਮਨੁੱਖੀ ਅਤਿਆਚਾਰ ਕਰ ਕੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਕਾਰਨਾਮਾ: ਸਰੇਆਮ ਰੇਹੜੀ 'ਤੇ ਲਿਆਂਦੀ ਮ੍ਰਿਤਕ ਦੇਹ

Last Updated : Jun 8, 2021, 5:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.