ਚੰਡੀਗੜ੍ਹ/ਪਟਿਆਲਾ: ਪੰਜਾਬ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਵਿੱਚ ਪਾਤੜਾਂ ਅਤੇ ਸਮਾਣਾ ਨਗਰ ਕੌਂਸਲ ਦੇ ਤਿੰਨ ਬੂਥਾਂ ’ਤੇ ਮੁੜ ਮਤਦਾਨ ਕਰਾਉਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਬੂਥਾਂ ’ਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਨ੍ਹਾਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਸੂਬਾਈ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਤੜਾਂ ਦੇ ਚੋਣ ਅਧਿਕਾਰੀ ਤੋਂ ਰਿਪੋਰਟ ਮਿਲੀ ਸੀ ਕਿ ਵਾਰਡ ਨੰਬਰ 8 ਦੇ ਚੋਣ ਕੇਂਦਰ 11 ’ਤੇ ਕੁੱਝ ਲੋਕਾਂ ਨੇ ਈਵੀਐਮ ਤੋੜ ਦਿੱਤੀ ਸੀ। 12 ਵਜੇ ਤੱਕ ਸਮਾਣਾ ਵਿੱਚ 42 ਫ਼ੀਸਦੀ ਤੇ ਪਾਤੜਾਂ ਵਿੱਚ 54.5 ਫ਼ੀਸਦੀ ਵੋਟਾਂ ਪੈ ਚੁੱਕਿਆ ਹਨ।
ਇਸੇ ਤਰ੍ਹਾਂ ਵਾਰਡ ਨੰ. 11 ਦੇ ਮਤਦਾਨ ਕੇਂਦਰ 22 ਅਤੇ 23 ’ਤੇ ਵੀ ਈਵੀਐਮ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਸੀ। ਤਿੰਨੋਂ ਥਾਵਾਂ 'ਤੇ ਲੋੜੀਂਦੀ ਪੁਲਿਸ ਤਾਇਨਾਤ ਕੀਤੀ ਗਈ ਹੈ।