ਪਟਿਆਲਾ: ਪਟਿਆਲਾ ਦੇ ਕੇਂਦਰੀ ਸੁਧਾਰ ਘਰ (ਜੇਲ੍ਹ)ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ।ਹੁਣ ਇੱਕ ਵਾਰ ਮੁੜ ਇਹ ਜੇਲ੍ਹ ਸੁਰਖੀਆਂ ਵਿੱਚ ਹਨ।ਹੁਣ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜੇਲ੍ਹ ਵਿੱਚ ਆਪਣੇ ਦੋਸਤ ਨਾਲ ਮੁਲਾਕਾਤ ਕਰਨ ਆਏ ਨੌਜਵਾਨ ਕੋਲੋ ਨਸ਼ੀਲਾ ਪਾਉਂਡਰ ਬਰਾਮਦ ਹੋਇਆ ਹੈ।
ਥਾਣਾ ਤ੍ਰਿਪੜੀ ਦੇ ਮੁੱਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਜੇਲ੍ਹ ਵਿੱਚ ਆਪਣੇ ਦੋਸਤ ਨਾਲ ਮੁਲਾਕਾਤ ਕਰਨ ਲਈ ਆਏ ਨੌਜਵਾਨ ਤੋਂ ਇੱਕ ਕਰੀਮ ਦੀ ਡੱਬੀ ਵਿੱਚੋਂ 8 ਗ੍ਰਾਮ ਨਸ਼ੀਲਾ ਪਾਉਂਡਰ ਬਰਾਮਦ ਹੋਇਆ ਹੈ।ਉਨ੍ਹਾਂ ਦੱਸਿਆ ਕਿ ਹਵਾਲਾਤੀ ਪਰਮਜੀਤ ਸਿੰਘ ਨੂੰ ਮਿਲਣ ਲਈ ਉਸ ਦਾ ਦੋਸਤ ਜਸਵੀਰ ਸਿੰਘ ਆਇਆ ਸੀ।ਜਸਵੀਰ ਆਪਣੇ ਦੋਸਤ ਪਰਮਜੀਤ ਲਈ ਫੇਸ ਕਰੀਮ ਲਿਆ ਸੀ।ਪਰ ਇਸ ਕਰੀਮ ਦੀ ਡੱਬੀ ਵਿੱਚ ਉਹ 8 ਗ੍ਰਾਮ ਨਸ਼ੀਲਾ ਪਾਉਂਡਰ ਵੀ ਲੁਕਾ ਕੇ ਲਿਆ ਸੀ।ਪਰ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਜਸਵੀਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਕਰੀਮ ਦੀ ਡੱਬੀ ਵਿੱਚੋਂ ਇਹ ਨਸ਼ੀਲਾ ਪਾਊਂਡਰ ਬਰਾਮਦ ਕੀਤਾ ਗਿਆ।ਉਨ੍ਹਾਂ ਕਿਹਾ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਦੀ ਇਤਲਾਹ ਥਾਣਾ ਤ੍ਰਿਪੜੀ ਨੂੰ ਦਿੱਤੀ।ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਜਸਵੀਰ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।