ਪਟਿਆਲਾ: ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।
ਇਸ ਮਾਰਚ ਦੌਰਾਨ ਦੋਵੇਂ ਜਥੇਬੰਦੀਆਂ ਆਪਸ ਚ ਭਿੜ ਗਈਆਂ।
ਸ਼ਿਵਸੈਨਾ ਵੱਲੋਂ ਕੱਢੇ ਗਏ ਮਾਰਚ ਦਾ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ ਕੀਤਾ। ਜਿਸ ਕਾਰਨ ਇੱਕ ਹਿੰਦੂ ਵਿਅਕਤੀ ਜਖਮੀ ਵੀ ਹੋ ਗਿਆ। ਇਸ ਦੌਰਾਨ ਮੰਦਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਪਥਰਾਅ ਵੀ ਹੋਇਆ।
ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ: ਸ਼ਿਵਸੈਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਜਿਵੇਂ ਹੀ ਖਾਲਿਸਤਾਨੀ ਸਮਰਥਕਾਂ ਵੱਲੋ ਇਸਦਾ ਵਿਰੋਧ ਕੀਤਾ ਜਾਣ ਲੱਗਾ।
ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ।
ਹਾਲਾਂਕਿ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਕਾਲੀ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚ ਗਏ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।
ਇਹ ਵੀ ਪੜ੍ਹੋ: ਸ਼ਾਹੀ ਸ਼ਹਿਰ ‘ਚ ਤਣਾਅ: ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ