ਪਟਿਆਲਾ: ਬੀ.ਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਘੇਰਿਆ। ਘਿਰਾਓ ਦੌਰਾਨ ਜਿੱਥੇ ਕਿ ਪੁਲਿਸ ਵੱਲੋਂ ਮੋਤੀ ਮਹਿਲ ਦੇ ਅੱਗੇ ਭਾਰੀ ਪੁਲਿਸ ਬਲ ਤੈਨਾਤ ਕੀਤੀ ਅਤੇ ਬੈਰੀਕੇਡਿੰਗ ਕੀਤੀ। ਪਰ ਬੇਰੁਜਗਾਰ ਅਧਿਆਪਕਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਉਖਾੜ ਸੁੱਟਿਆ। ਇਸ ਤੋਂ ਬਾਅਦ ਪੁਲਿਸ ਨੇ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਪੁਲਿਸ ਥਾਣੇ ਲਿਜਾਇਆ।
ਬੀ.ਐਡ ਟੈਟ ਪਾਸ ਅਧਿਆਪਕ ਮਹਿਲਾ ਨੇ ਆਖਿਆ ਕਿ ਅਸੀਂ ਪਿਛਲੇ ਸਾਢੇ 4 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕਰਦੇ ਆ ਰਹੇ ਹਾਂ ਹਰ ਬਾਰ ਸਾਨੂੰ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਦਾ ਹੈ। ਇਸ ਕਰਕੇ ਅਸੀਂ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਪਹੁੰਚੇ ਸੀ ਜਿੱਥੇ ਕਿ ਸਾਡੇ ਪ੍ਰਧਾਨ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਇਸ ਰੋਸ ਵਜੋਂ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕੈਪਟਨ ਦੇ ਮਹਿਲ ਅੱਗੇ ਆ ਕੇ ਪ੍ਰਦਰਸ਼ਨ ਕਰ ਰਹੇ ਹਾਂ।
ਇਹ ਵੀ ਪੜ੍ਹੋ:ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਮੁੰਡਿਆਂ ਨੂੰ ਧੋਖਾ ਦੇਣ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਐਸ.ਐਸ.ਟੀ, ਪੀ.ਬੀ.ਆਈ, ਹਿੰਦੀ ਦੀਆ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਲੇਕਿਨ ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ਦੀ ਕੋਈ ਵੀ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ। ਇਸ ਕਰਕੇ ਅਸੀਂ ਅੱਜ ਮਹਿਲ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਮੰਗ ਹੈ ਕਿ ਕੀ ਗਲਤੀ ਹੈ ਕਦੀ ਸਾਡੀ ਮੰਗਾਂ ਦੇ ਬਾਅਦ ਪੰਜਾਬ ਸਰਕਾਰ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।