ਪਟਿਆਲਾ: ਹਲਕਾ ਸਮਾਣਾ ਦੇ ਪਿੰਡ ਤਰਖਾਣ ਮਾਜਰਾ 'ਚ ਤਿੰਨ ਸਾਲਾ ਮਾਸੂਮ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਖਾਧਾ। ਮੌਕੇ 'ਤੇ ਪਹੁੰਚ ਪਿੰਡ ਵਾਸੀਆਂ ਵੱਲੋਂ ਮਾਸੂਮ ਬੱਚੀ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਜਾਂਦਿਆਂ ਰਾਹ 'ਚ ਹੀ ਕੁੜੀ ਨੇ ਦਮ ਤੋੜ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਮਾਂ ਖੇਤਾਂ 'ਚ ਕੰਮ ਕਰ ਰਹੀ ਸੀ ਅਤੇ ਬੱਚੀ ਆਪਣੀ ਮਾਂ ਕੋਲ ਜਾ ਰਹੀ ਸੀ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਕੁਝ ਹੱਲ ਕੀਤਾ ਜਾਵੇ। ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਪੀੜਤ ਪਰਿਵਾਰ ਗਰੀਬ ਹੈ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਕੀਤੀ ਜਾਵੇ।
ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਆਖਿਆ ਕਿ ਜਦੋਂ ਇਸ ਬੱਚੀ 'ਤੇ ਅਵਾਰਾ ਕੁੱਤਿਆਂ ਨੇ ਹਮਲਾ ਕੀਤਾ ਸੀ ਤਾਂ ਪਿੰਡ ਵਾਸੀਆਂ ਵੱਲੋਂ ਇਸ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਜਦੋਂ ਅਸੀਂ ਵੇਖਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ। ਸਾਡੇ ਵੱਲੋਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ, ਉਹ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਕਰ ਲੈਣਗੇ।
ਪੁਲਿਸ ਅਧਿਕਾਰੀ ਨੇ ਵੀ ਦੱਸਿਆ ਕਿ ਡਾਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਕੋਲ ਤਰਖਾਣ ਮਾਜਰੇ ਤੋਂ ਮਾਮਲਾ ਆਇਆ, ਜਿਥੇ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚੀ ਨੂੰ ਨੋਚ-ਨੋਚ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਕਿਸਾਨੀ ਅੰਦੋਲਨ ਬਾਰੇ ਬ੍ਰਿਟਿਸ਼ ਸੰਸਦ ਮੈਂਬਰਾਂ ਦੀ ਚਰਚਾ 'ਤੇ ਭਾਰਤ ਨੇ ਲਗਾਈ ਫਟਕਾਰ