ਪਟਿਆਲਾ: ਪੂਰੇ ਦੇਸ਼ ਵਿਚ ਜਨਮ ਅਸ਼ਟਮੀ Janma Ashtami ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਜਿੱਥੇ ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਝੋਲੇ ਵਿੱਚ ਰੱਖ ਕੇ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਲੋਕਾਂ ਵੱਲੋਂ ਆਪਣੇ ਘਰ ਦੇ ਵਿੱਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਰੱਖ ਕੇ ਪੂਜਾ ਕਰਦੇ ਤੇ ਕੀਤੀ ਝੂਲਾ ਝੁਲਾਇਆ ਜਾਂਦਾ ਹੈ।
ਉੱਥੇ ਹੀ ਪਟਿਆਲਾ ਵਿੱਚ Janma Ashtami in Patiala ਝੁੱਲੇ ਬਣਾਉਣ ਵਾਲੇ ਕਾਰੀਗਰ ਅੱਠ ਮਹੀਨੇ ਪਹਿਲਾਂ ਤਿਆਰੀ ਕਰਦੇ ਹਨ ਅਤੇ 50 ਰੁਪਏ ਤੋਂ ਲੈ ਕੇ 2000 ਤੱਕ ਦਾ ਝੂਲਾ ਬਣਾ ਕੇ ਵੇਚਿਆ ਜਾਂਦਾ ਹੈ। ਇਸ ਦੌਰਾਨ ਹੀ ਝੂਲੇ ਬਣਾਉਣ ਵਾਲੀ ਕਾਰੀਗਰ ਪੂਜਾ ਨੇ ਦੱਸਿਆ ਅਸੀਂ ਪਿਛਲੇ 8 ਮਹੀਨੇ ਤੋਂ ਜਨਮ ਅਸ਼ਟਮੀ ਨੂੰ ਲੈ ਝੁੱਲੇ ਬਣਾ ਰਹੇ ਹਾਂ ਤੇ ਤਿਆਰੀ ਕਰ ਰਹੇ ਹਾਂ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਹਰ ਘਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜਨਮ ਅਸ਼ਟਮੀ ਦੇ ਵਾਲੇ ਦਿਨ ਜਿੱਥੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦੇ ਲੋਕੀ ਝੂਲੇ ਖਰੀਦਣ ਲਈ ਪਟਿਆਲਾ ਆਉਂਦੇ ਹਨ ਲੋਕੀ ਦੂਰੋਂ ਦੂਰੋਂ ਪਹੁੰਚੇ ਕੇ 50 ਤੋਂ 2000 ਤੱਕ ਦਾ ਝੂਲਾ ਖਰੀਦਦੇ ਹਨ ਅਤੇ ਅਸੀਂ ਪੂਰਾ ਪਰਿਵਾਰ 8 ਮਹੀਨੇ ਪਹਿਲਾਂ ਇਸ ਦੀ ਤਿਆਰੀ ਕਰਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ, ਅੱਜ ਦੇ ਸਮੇਂ ਹਰ ਚੀਜ਼ ਦੇ ਰੇਟ ਦੁੱਗਣੇ-ਤਿਗਣੇ ਹੋ ਗਏ ਹਨ, ਜਿਸ ਕਰਕੇ ਕੰਮ ਉੱਤੇ ਵੀ ਥੌੜਾ ਅਸਰ ਪੈਂਦਾ ਹੈ। ਪਰ ਲੋਕਾਂ ਫਿਰ ਵੀ ਲੋਕੀ ਬੜੀ ਆਸਥਾ ਨਾਲ ਦੂਰੋਂ-ਦੂਰੋਂ ਝੂਲੇ ਲੈਣ ਲਈ ਪਹੁੰਚ ਰਹੇ ਹਨ, ਜਿਸ ਨਾਲ ਸਾਨੂੰ ਬੜੀ ਹੀ ਖੁਸ਼ੀ ਹੁੰਦੀ ਹੈ।
ਇਹ ਵੀ ਪੜੋ:- ਝਾਰਖੰਡ ਦੇ ਇਸ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਦੀ ਸ਼ੁੱਧ ਸੋਨੇ ਦੀ ਮੂਰਤੀ ਸਥਾਪਿਤ, ਜਾਣੋ ਇਤਿਹਾਸ