ETV Bharat / state

ਸ਼ਰਮਸਾਰ! ਪਿੰਡ ਦੇ ਨੌਜਵਾਨ ਨੇ ਕੀਤੀ ਗੁਰੂਘਰ ’ਚ ਬੇਅਦਬੀ, ਦੇਖੋ ਸੀਸੀਟੀਵੀ

ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਜੱਟਾਂ (Village Dittupur Jattan) ਵਿਖੇ ਉਦੋਂ ਸਭ ਦੇ ਹੋਸ਼ ਉੱਡ ਗਏ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਜਗਦੀਪ ਸਿੰਘ ਵੱਲੋਂ ਸਵੇਰੇ-ਸਵੇਰੇ ਚੱਪਲਾਂ ਸਮੇਤ ਉਹ ਗੁਰੂ ਘਰ ਵਿਚ ਆ ਕੇ ਬੀੜ ਸਾਹਿਬ ਕੋਲ ਗੁਰੂ ਗ੍ਰੰਥ ਸਾਹਿਬ (Guru Granth Sahib) ਦੇ ਅੰਗਾਂ ਨੂੰ ਹੱਥ ਪਾਉਣ ਲੱਗਦਾ ਹੈ ਤਾਂ ਮੌਕੇ ਤੇ ਗ੍ਰੰਥੀ ਸਿੰਘਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ।

ਪਿੰਡ ਦੇ ਨੌਜਵਾਨ ਨੇ ਕੀਤੀ ਗੁਰੂਘਰ ’ਚ ਬੇਅਦਬੀ
ਪਿੰਡ ਦੇ ਨੌਜਵਾਨ ਨੇ ਕੀਤੀ ਗੁਰੂਘਰ ’ਚ ਬੇਅਦਬੀ
author img

By

Published : Oct 3, 2021, 9:45 AM IST

ਨਾਭਾ: ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਜੱਟਾਂ (Village Dittupur Jattan) ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁੱਤੀਆਂ ਪਾਕੇ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਆਏ ਜਗਦੀਪ ਸਿੰਘ (Jagdeep Singh) ਨੂੰ ਗ੍ਰੰਥੀ ਸਿੰਘਾਂ ਵੱਲੋਂ ਬੇਅਦਬੀ ਕਰਨ ਤੋਂ ਬਚਾ ਲਿਆ ਗਿਆ। ਕਥਿਤ ਦੋਸ਼ੀ ਪਹਿਲਾਂ ਉਹ ਬੀੜ ਸਾਹਿਬ ਕੋਲ ਬੇਅਦਬੀ ਕਰਨ ਲਈ ਜਾਂਦਾ ਹੈ ਅਤੇ ਬਾਅਦ ਵਿੱਚ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ।

ਪਿੰਡ ਦੇ ਨੌਜਵਾਨ ਨੇ ਕੀਤੀ ਗੁਰੂਘਰ ’ਚ ਬੇਅਦਬੀ

ਇਹ ਵੀ ਪੜੋ: ਕਿਸਾਨਾਂ ਦੀ ਹੋਈ ਵੱਡੀ ਜਿੱਤ, ਸਰਕਾਰ ਫੈਸਲਾ ਬਦਲਣ ਲਈ ਹੋਈ ਮਜਬੂਰ

ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਜਾਂਦੀ ਹੈ, ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ 1 ਸਾਲ ਪਹਿਲਾਂ ਇਸਨੇ ਪਿੰਡ ਸੀਲ, ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿੱਚ ਵੀ ਬੇਅਦਬੀ ਕੀਤੀ ਸੀ।

ਇਸ ਮੌਕੇ ’ਤੇ ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਐਸ.ਐਚ.ਓ (SHO) ਸੁਖਦੇਵ ਸਿੰਘ ਨੇ ਕਿਹਾ ਕਿ ਇਹ ਘਟਨਾ ਸਵੇਰੇ ਪੰਜ ਵਜੇ ਦੀ ਹੈ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਗਦੀਪ ਸਿੰਘ ਨੂੰ ਮੌਕੇ ’ਤੇ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੁਝ ਮਾਨਸਿਕ ਪਰੇਸ਼ਾਨ ਵੀ ਦੱਸਿਆ ਜਾ ਰਿਹਾ ਹੈ ਅਤੇ ਇਸ ਨੇ ਪਹਿਲਾਂ ਵੀ ਬੇਅਦਬੀ ਕੀਤੀ ਸੀ। ਇਸ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ 295 A, 380, ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ: ਤਬਾਹ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਣ 'ਚ ਨਾਕਾਮ ਰਹੀ ਕਾਂਗਰਸ ਸਰਕਾਰ : ਅਕਾਲੀ ਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.