ਪਟਿਆਲਾ: ਜਿੱਥੇ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾ ਵੱਲੋਂ ਲੋਕਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਣ ਲਈ ਤੇ ਫੈਲਾਅ ਨੂੰ ਰੋਕਣ ਲਈ ਵੱਖ-ਵੱਖ ਤਰੀਕੇ ਤੇ ਉਪਰਾਲੇ ਕਰ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਅਜਿਹਾ ਹੀ ਅਨੋਖਾ ਉਪਰਾਲਾ ਸਰਕਾਰੀ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਕੀਤਾ, ਜਿਸ ਨੇ ਕੋਰੋਨਾ ਦੀ ਪੇਟਿੰਗ ਬਣਾ ਕੇ ਲੋਕਾਂ ਨੂੰ ਜਾਗੂਰਕ ਕੀਤਾ ਤੇ ਲੋਕਾਂ ਨੂੰ 'ਘਰ ਰਹੋ ਤੇ ਸੁਰੱਖਿਅਤ ਰਹੋ' ਦਾ ਸੁਨੇਹਾ ਦਿੱਤਾ।
ਦਸਵੀਂ ਜਮਾਤ ਦੇ ਵਿੱਦਿਆਰਥੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਰੋਨਾ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਕਰਫਿਊ ਦੀ ਸਥਿਤੀ ਬਣਾਈ ਸੀ, ਪਰ ਲੋਕਾਂ ਵੱਲੋਂ ਲੱਗੇ ਕਰਫਿਊ ਦੀ ਪਾਲਣਾ ਨਹੀਂ ਕੀਤੀ ਗਈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦਾ ਵੱਖਰਾ ਤਰੀਕਾ ਪੇਟਿੰਗ ਲੰਭਿਆ, ਜਿਸ ਮਗਰੋਂ ਉਨ੍ਹਾਂ ਨੇ ਹੀਰਾ ਬਾਗ ਕਲੋਨੀ ਦੇ ਚੌਂਕ 'ਤੇ ਕੋਰੋਨਾ ਦੇ ਭੂਤ ਦੀ ਪੇਟਿੰਗ ਬਣਾਉਣੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੇਟਿੰਗ ਰਾਹੀਂ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਘਰ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ, ਤਾਂ ਜੋ ਇਸ ਲਾਗ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ:ਮੁੱਖ ਮੰਤਰੀ ਫੌਰੀ ਬੁਲਾਉਣ ਕਾਂਗਰਸ ਵਿਧਾਇਕ ਦਲ ਦੀ ਬੈਠਕ : ਵੇਰਕਾ