ਪਟਿਆਲਾ: ਭਾਦਸੋਂ ਰੋਡ ਸਥਿਤ ਸਿੱਧਵਾਲ ਪਿੰਡ ਦੇ ਵਿੱਚ ਡਿਜ਼ੀਟਲ ਮੀਟਰ ਲਗਾਉਣ ਲਈ ਆਏ ਬਿਜਲੀ ਬੋਰਡ ਵਰਕਰਾਂ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ’ਤੇ ਕਿਸਾਨਾਂ ਨੇ ਆਖਿਆ ਕਿ ਇਹ ਕਿਸਾਨਾਂ ਦੇ ਲਈ ਇੱਕ ਧੋਖਾ ਹੈ ਜੋ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਖਿਆ ਕਿ ਜਦ ਤੱਕ ਸਾਡੀ ਜੇਬ ਦੇ ਵਿੱਚ ਪੈਸੇ ਹੋਣਗੇ ਉਦੋਂ ਤੱਕ ਇਹ ਡਿਜੀਟਲ ਮੀਟਰ ਸਾਨੂੰ ਬਿਜਲੀ ਦੇਵੇਗਾ, ਪਰ ਜਦ ਸਾਡੇ ਕੋਲ ਪੈਸੇ ਨਹੀਂ ਹੋਣਗੇ ਤਾਂ ਇਹ ਵੀ ਡਰ ਸਾਨੂੰ ਬਿਜਲੀ ਨਹੀਂ ਦੇਵੇਗਾ, ਇਸ ਕਰਕੇ ਇਹ ਕਿਸਾਨਾਂ ਦੇ ਨਾਲ ਧੋਖੇਧੜੀ ਕੇਂਦਰ ਸਰਕਾਰ ਅਤੇ ਅਡਾਨੀ ਅੰਬਾਨੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੁਣ ਪੰਜਾਬ ਸਰਕਾਰ ਵੀ ਮਿਲ ਚੁੱਕੀ ਹੈ ਇਸ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਇਹ ਡਿਜ਼ੀਟਲ ਬਿਜਲੀ ਦੇ ਮੀਟਰ ਨਹੀਂ ਲਗਾਵਾਂਗਾ।
ਇਹ ਵੀ ਪੜੋ: ਸਕੂਲਾਂ 'ਚ ਮੁੜ ਲੱਗੀਆਂ ਰੌਣਕਾਂ
ਦੂਜੇ ਪਾਸੇ ਬਿਜਲੀ ਦੇ ਮੀਟਰ ਲਗਾਉਣ ਲਈ ਆਏ ਵਰਕਰਾਂ ਨੇ ਆਖਿਆ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਘਰਾਂ ਦੇ ਵਿੱਚ ਡਿਜ਼ੀਟਲ ਮੀਟਰ ਲਗਾਉਣ ਦੇ ਇਸ ਕਰਕੇ ਅਸੀਂ ਅੱਜ ਇਥੇ ਪਹੁੰਚੇ ਸੀ। ਮੀਟਰ ਲਗਾਉਣ ਦੇ ਲਈ ਜਿੱਥੇ ਕਿ ਕਿਸਾਨਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਹੈ ਅਸੀਂ ਘਰ-ਘਰ ਜਿਸਦੇ ਘਰ ਵੀ ਮੀਟਰ ਲਗਾਉਣ ਦੇ ਲਈ ਜਾ ਰਿਹਾ ਪਹਿਲਾ ਉਸ ਨੂੰ ਫੋਨ ਕਰਦੇ ਹਾਂ ਲੇਖੇ ਜਿਨ੍ਹਾਂ ਨੇ ਆਖਿਆ ਕਿ ਅਸੀਂ ਇਹ ਮੀਟਰ ਲਗਵਾਉਣ ਹੈ ਤਾਂ ਅਸੀਂ ਨਹੀਂ ਲਾਏ।