ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਸਖ਼ਤ ਹਦਾਇਤਾਂ ਤਾਂ ਜਾਰੀ ਕਰਦੀ ਰਹਿੰਦੀ ਹੈ ਪਰ ਇਨ੍ਹਾਂ ਸਖ਼ਤ ਹਦਾਇਤਾਂ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਨਹੀਂ ਰੁਕ ਰਹੇ।
ਪਰਾਲੀ ਸਾੜਨ ਦਾ ਮਾਮਲਾ ਜ਼ੀਰਕਪੁਰ ਦੇ ਪਿੰਡ ਸਨੌਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨਾ ਵੱਲੋਂ ਬਿਨਾਂ ਡਰ ਭੈਅ ਪਰਾਲੀ ਸਾੜੀ ਜਾ ਰਹੀ ਹੈ। ਈਟੀਵੀ ਭਾਰਤ ਦੀ ਟੀਮ ਨੇ ਜ਼ੀਰਕਪੁਰ ਦੇ ਪਿੰਡ ਸਨੌਲੀ ਦਾ ਦੌਰਾ ਕੀਤਾ ਜਿੱਥੇ ਹਰ ਪਾਸੇ ਹਰ ਖੇਤ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ।
ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਰਾਲੀ ਨੂੰ ਚੁੱਕਣ ਲਈ ਸਰਕਾਰ ਵੱਲੋਂ ਕੋਈ ਮਸ਼ੀਨਾਂ ਨਹੀਂ ਮਿਲੀਆਂ ਹਨ ਜਿਸ ਕਾਰਨ ਉਹ ਪਰਾਲੀ ਨੂੰ ਸਾੜ ਰਹੇ ਹਨ। ਪਰਾਲੀ ਸਾੜਨ ਨੂੰ ਲੈ ਕਿ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਦੇ ਸੀ-ਗਿਰੀਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਉੱਥੇ ਟੀਮ ਭੇਜ ਰਹੇ ਹਨ ਜੋ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕਰਵਾਈ ਕਰੇਗੀ ਅਤੇ ਈਟੀਵੀ ਭਾਰਤ ਦੀ ਟੀਮ ਉਸ ਪਿੰਡ ਸਨੌਲੀ ਵਿਚ ਦੌ ਘੰਟੇ ਉਡੀਕਦੀ ਰਹੀ ਪਰ ਸਰਕਾਰੀ ਟੀਮ ਉਥੇ ਨਹੀ ਪੁੱਜੀ।