ਪਟਿਆਲਾ: ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਬਸੰਤ ਪੰਚਮੀ ਮੌਕੇ ਸੰਗਤ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਅਜਿਹਾ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲਾ ਆਏ ਸਨ। ਉਨ੍ਹਾਂ ਦੀ ਚਰਨ ਛੋਹ ਧਰਤੀ ਉੱਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਦਾ ਵਰਦਾਨ ਹੈ। ਇੱਥੇ ਬਣੇ ਸਰੋਵਰ ਵਿੱਚ ਜੋ ਵੀ ਇਸ਼ਨਾਨ ਕਰਦਾ ਹੈ ਉਸ ਦੇ ਸਭ ਦੁੱਖ ਦੂਰ ਹੁੰਦੇ ਹਨ
ਇਹ ਵੀ ਪੜ੍ਹੋ: ਬਸੰਤ ਪੰਚਮੀ: ਪੰਜਾਬ ਦਾ ਨੌਜਵਾਨ ਲੋਕਾਂ ਨੂੰ ਕਰ ਰਿਹਾ ਇਕੋ-ਫਰੈਂਡਲੀ ਪਤੰਗਾਂ ਲਈ ਜਾਗਰੂਕ
ਉਂਝ ਤਾਂ ਹਰ ਰੋਜ਼ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸੰਗਤ ਨਤਮਸਤਕ ਹੋਰ ਆਉਂਦੀ ਹੈ ਪਰ ਬਸੰਤ ਪੰਚਮੀ ਵਾਲੇ ਦਿਨ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਪਹੁੰਚਦੀ ਹੈ। ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ ਅਤੇ ਸੰਗਤ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣੀ ਅਰਜੋਈ ਕਰਦੀ ਹੈ।
ਮਾਘੀ ਦੀ ਰਾਤ ਤੋਂ ਬਸੰਤ ਰਾਗ ਸ਼ੁਰੂ ਹੋ ਜਾਂਦੇ ਹਨ ਜੋ ਹੋਲਾ ਮਹੱਲਾ ਤੱਕ ਨਿਰੰਤਰ ਚੱਲਦੇ ਰਹਿਣਗੇ। ਪਟਿਆਲਾ ਦਾ ਬਸੰਤ ਪੰਚਮੀ ਜੋੜ ਮੇਲ ਦੇਖਣ ਵਾਲਾ ਹੁੰਦਾ ਹੈ। ਇਸ ਵਾਰ ਵੀ ਇਸ ਮੇਲੇ ਵਿੱਚ ਸੰਗਤ ਪੂਰੀ ਸ਼ਰਧਾ ਦੇ ਨਾਲ ਪੁਹੁੰਚ ਰਹੀ ਹੈ।