ETV Bharat / state

ਆਸਥਾ ਅੱਗੇ ਕੋਰੋਨਾ ਦਾ ਡਰ ਵੀ ਪਿਆ ਫਿੱਕਾ, ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਕੀਤੀ ਸੇਵਾ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ ਵਿੱਦਿਅਕ ਅਦਾਰੇ, ਸਿਨੇਮਾ ਘਰ, ਮਾਲ, ਬੰਦ ਕੀਤੇ ਗਏ ਹਨ ਅਤੇ ਧਾਰਮਿਕ ਥਾਵਾਂ ਉੱਤੇ ਵੀ ਜ਼ਿਆਦਾ ਇਕੱਠ ਉੱਤੇ ਰੋਕ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿੱਚ ਸਰੋਵਰ ਦੀ ਸਫ਼ਾਈ ਵਿੱਚ ਜੁਟੇ ਹੋਏ ਹਨ।

author img

By

Published : Mar 19, 2020, 11:29 AM IST

ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ 'ਚ ਸਰੋਵਰ ਦੀ ਸਫ਼ਾਈ

ਪਟਿਆਲਾ: ਵਿਸ਼ਵ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਸਰਕਾਰਾਂ ਵੱਲੋਂ 31 ਮਾਰਚ ਤੱਕ ਵਿੱਦਿਅਕ ਅਦਾਰੇ, ਸਿਨੇਮਾ ਘਰ, ਮਾਲ, ਬੰਦ ਕੀਤੇ ਗਏ ਹਨ। ਧਾਰਮਿਕ ਥਾਵਾਂ ਉੱਤੇ ਵੀ ਇਕੱਠ ਤੋਂ ਰੋਕ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਸੰਗਤ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਹੀ ਹੈ।

ਦਰਅਸਲ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿੱਚ ਕੁਝ ਦਿਨ ਪਹਿਲਾਂ ਸਰੋਵਰ ਦੀ ਸਫ਼ਾਈ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕਿਹਾ ਸੀ ਕਿ ਸਰੋਵਰ ਦੀ ਸਫ਼ਾਈ ਕਰਨੀ ਸੀ ਪਰ ਕੋਰੋਨਾ ਵਾਇਰਸ ਕਰਕੇ ਉਸ ਨੂੰ ਕੁਝ ਦਿਨਾਂ ਵਾਸਤੇ ਰੋਕ ਦਿੱਤਾ ਗਿਆ ਹੈ।

ਇਸ ਉੱਤੇ ਸੰਗਤ ਨੇ ਕਿਹਾ ਕਿ ਜੋ ਸਮਾਂ ਨਿਰਧਾਰਤ ਕੀਤਾ ਗਿਆ ਹੈ ਉਹ ਉਸੇ ਸਮੇ ਹੀ ਸੇਵਾ ਕਰਨਗੇ ਤੇ ਸੰਗਤ ਨੇ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ।

ਦਰਅਸਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ 1977 ਵਿੱਚ ਸਰੋਵਰ ਸਾਹਿਬ ਦੀ ਸਫ਼ਾਈ ਹੋਈ ਸੀ ਤੇ ਹੁਣ 42 ਸਾਲਾਂ ਬਾਅਦ ਮੁੜ ਸਰੋਵਰ ਦੀ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ।

ਇਸ ਦੌਰਾਨ ਸੰਗਤ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਵੱਡੇ-ਵੱਡੇ ਦੁੱਖ ਕੱਟੇ ਜਾਂਦੇ ਹਨ। ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਪਾਰ ਕਿਰਪਾ ਹੈ ਉੱਥੇ ਕੋਰੋਨਾ ਵਾਇਰਸ ਕੀ ਕਰੇਗਾ। ਸਰੋਵਰ ਦੀ ਸਫ਼ਾਈ ਦੌਰਾਨ ਕਾਫੀ ਪੁਰਾਣੇ ਸਿੱਕੇ ਵੀ ਨਿਕਲ ਰਹੇ ਹਨ ਕਿਉਂਕਿ 42 ਸਾਲਾਂ ਬਾਅਦ ਸਫ਼ਾਈ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.