ਪਟਿਆਲਾ: ਬਰਸਾਤੀ ਮੌਸਮ ਨੂੰ ਲੈ ਕੇ ਹਾਲਾਤ ਨਾ ਖ਼ਰਾਬ ਹੋਣ ਇਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਪੂਰੀਆਂ ਤਿਆਰੀਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਪ੍ਰਸਾਸ਼ਨ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਹੜ੍ਹਾਂ ਦਾ ਖ਼ਤਰਾ ਮਹਿਸੂਸ ਹੋਣ 'ਤੇ ਫੋਨ ਦੀ ਘੰਟੀ ਵਜਾਈ ਜਾ ਸਕੇ।
ਐਕਸ਼ਨ ਮੋਡ 'ਚ ਪ੍ਰਸਾਸ਼ਨ: ਜਿਵੇਂ ਹੀ ਬਰਸਾਤਾਂ ਸ਼ੁਰੂ ਹੁੰਦੀਆਂ ਹਨ ਤਾਂ ਹੜ੍ਹਾਂ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ ਇਸੇ ਨੂੰ ਲੈ ਕੇ ਹੁਣ ਪਟਿਆਲਾ ਪ੍ਰਸਾਸ਼ਨ ਪਹਿਲਾਂ ਹੀ ਪੱਬਾਂ ਭਾਰ ਹੋ ਗਿਆ ਹੈ। ਕਾਬਲੇਜ਼ਿਕਰ ਹੈ ਕਿ ਹਰ ਸਾਲ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਤਬਾਹੀ ਮਚਾਉਂਦਾ ਹੈ। ਇਸ ਲਈ ਪ੍ਰਸਾਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਤਾਂ ਹੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਉੱਤੇ ਹਰ ਸਮੇਂ ਲੋਕਾਂ ਦੀ ਸਿਹਤ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਡੀਸੀ ਦਾ ਬਿਆਨ: ਇਸ ਮਮਾਲੇ 'ਤੇ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ, ਸਬ-ਡਿਵੀਜ਼ਨ ਪੱਧਰ, ਨਗਰ-ਨਿਗਮ, ਨਗਰ ਕੌਂਸਲ, ਨਗਰ ਪੰਚਾਇਤ, ਤਹਿਸੀਲ ਪੱਧਰ 'ਤੇ ਵੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਸੇ ਕਾਰਨ ਉਨਹਾਂ ਵੱਲੋਂ ਜ਼ਿੱਲ੍ਹਾ ਪੱਧਰ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਦੱਸਿਆ ਗਿਆ ਹੈ। ਜਿਸ 'ਤੇ ਕਦੇ ਵੀ ਫੋਨ ਕਰਕੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
- Heavy Rain in Ludhiana: ਮਾਨਸੂਨ ਦੀਆਂ ਦੋ ਬਰਸਾਤਾਂ ਨੇ ਖੋਲ੍ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ, ਪਾਣੀ ਵਿੱਚ ਡੁੱਬੀਆਂ ਝੁੱਗੀਆਂ, ਕਈ ਹੋਏ ਬੇਘਰ
- ਗੜ੍ਹਸ਼ੰਕਰ ਦੇ ਪਿੰਡ ਪਾਹਲੇਵਾਲ ਦੇ ਘਰਾਂ 'ਚ ਵੜਿਆ ਛੱਪੜ ਦਾ ਗੰਦਾ ਪਾਣੀ, ਬੀਜੇਪੀ ਆਗੂ ਨੇ ਘੇਰੀ ਸੂਬਾ ਸਰਕਾਰ
- ਫਿਰੋਜ਼ਪੁਰ ਦੇ ਜ਼ੀਰਾ ਵਿੱਚ ਕਾਲੀ ਮਾਤਾ ਮੰਦਰ 'ਚ ਚੋਰੀ, ਨਕਦੀ ਅਤੇ ਮੂਰਤੀ ਦੇ ਗਹਿਣੇ ਲੈ ਗਏ ਚੋਰ, ਸੀਸੀਟੀਵੀ ਵਾਇਰਲ
ਜ਼ਮੀਨੀ ਹਕੀਕਤ: ਭਾਵੇਂ ਕਿ ਪ੍ਰਸਾਸ਼ਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ । ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਇਹ ਜ਼ਮੀਨੀ ਹਕੀਕਤ 'ਤੇ ਕਿੰਨੇ ਕੁ ਖਰ੍ਹੇ ਉਤਰਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।