ਪਟਿਆਲਾ: ਪੰਜਾਬ ਭਰ ਦੇ ਵੱਖ ਵੱਖ ਹਿੱਸਿਆਂ 'ਚ ਮੀਂਹ (Rain) ਪੈ ਰਿਹਾ ਹੈ।ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਉਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਨਾਭਾ ਵਿਚ ਭਾਰੀ ਮੀਂਹ ਪੈਣ ਕਾਰਨ ਝੋਨੇ ਦੀ ਫਸਲ ਖਰਾਬ ਹੋ ਗਈ ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਝੋਨੇ ਦੀ ਫਸਲ 'ਤੇ ਬਿਮਾਰੀ ਪੈਣ ਨਾਲ ਪੈਸੇ ਖਰਚ ਕਰਕੇ ਸਪਰੇਅ ਕੀਤੀ ਸੀ ਪਰ ਹੁਣ ਉਸ ਦਾ ਕੋਈ ਫ਼ਾਇਦਾ ਨਹੀਂ ਹੋਣਾ ਹੈ ਕਿ ਕਿਉਂਕਿ ਮੀਂਹ ਕਾਰਨ ਸਪੇਰਅ (Spray) ਦਾ ਅਸਰ ਖਤਮ ਹੋ ਗਿਆ ਹੈ ਅਤੇ ਦੂਜਾ ਮੀਂਹ ਪੈਣ ਨਾਲ ਦਾਣਾ ਕਾਲਾ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਇਸ ਮੌਕੇ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਮੀਂਹ ਪੈਣ ਨਾਲ ਜਿੱਥੇ ਪਿਛਲੇ ਦਿਨਾਂ ਤੋਂ ਵਧ ਰਹੀਆਂ ਬਿਮਾਰੀਆਂ ਨੂੰ ਕੁਝ ਠੱਲ੍ਹ ਪਵੇਗੀ ਉੱਥੇ ਜੇਕਰ ਇਹ ਮੀਂਹ ਅੱਜਕੱਲ੍ਹ ਵਿਚ ਬੰਦ ਨਾ ਹੋਇਆ ਤਾਂ ਫ਼ਸਲਾਂ ਨੂੰ ਬਹੁਤ ਨੁਕਸਾਨ ਹੋਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਝੋਨੇ ਨੂੰ ਬੂਰ ਪਿਆ ਹੋਇਆ ਹੈ ਉਸ ਲਈ ਤਾਂ ਮੀਂਹ ਨੁਕਸਾਨਦਾਇਕ ਹੈ। ਜਿਹੜਾ ਝੋਨੇ ਨੂੰ ਦਾਣਾ ਪੈ ਗਿਆ ਹੈ ਉਸ ਨੂੰ ਵੀ 25 ਫੀਸਦੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜੋ:ਕਿਸਾਨ ਦੀ ਮੋਟਰ 'ਤੇ ਡਿੱਗੀ ਅਸਮਾਨੀ ਬਿਜਲੀ ਵੇਖੋ ਫਿਰ ਕੀ ਹੋਇਆ......