ਪਟਿਆਲਾ: ਸ਼ਹਿਰ ਵਿੱਚ ਮੀਂਹ ਪੈਂਣ ਨਾਲ ਸ਼ਹਿਰ ਦਾ ਬੱਸ ਅੱਡਾ ਸਮੁੰਦਰ 'ਚ ਤਬਦੀਲ ਹੋ ਗਿਆ ਹੈ। ਸਿਰਫ਼ ਇੱਕ ਘੰਟੇ ਦੇ ਮੀਂਹ ਪੈਂਣ ਨਾਲ ਹੀ ਪਟਿਆਲਾ ਸ਼ਹਿਰ ਦਾ ਇਹ ਹਾਲ ਹੈ।
ਪਟਿਆਲਾ ਸ਼ਹਿਰ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਰਿਹਾ ਜਿੱਥੇ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਖ਼ਾਸ ਕਰਕੇ ਪਟਿਆਲਾ ਦੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਸਵਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਟਿਆਲਾ ਬੱਸ ਅੱਡੇ ਦੇ ਹਾਲ ਇੰਜ ਹੈ ਜਿਵੇ ਪਟਿਆਲਾ ਦਾ ਬੱਸ ਅੱਡਾ ਨਾ ਹੋਵੇ ਬਲਕਿ ਇੱਕ ਬਹੁਤ ਵੱਡਾ ਦਰਿਆ ਵਗ ਰਿਹਾ ਹੋਵੇ।
ਇਹ ਵੀ ਪੜੋੇ: 19 ਸਤੰਬਰ ਤੱਕ ਤਿਹਾੜ ਦੀਆਂ ਸਲਾਖਾਂ ਅੰਦਰ ਰਹੇਗਾ ਪੀ. ਚਿਦੰਬਰਮ
ਪਟਿਆਲਾ ਦੇ ਬੱਸ ਅੱਡੇ ਦੇ ਅੰਦਰ ਪਟਿਆਲਾ ਦੇ ਪ੍ਰਸ਼ਾਸਨਿਕ ਅਫਸਰ ਅੱਖਾਂ ਬੰਦ ਕਰਕੇ ਬੈਠੇ ਹਨ। ਪਟਿਆਲਾ ਬੱਸ ਸਟੈਂਡ ਦੇ ਉੱਚ ਅਧਿਕਾਰੀਆਂ ਨੂੰ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਹਰੇਕ ਮੀਂਹ ਦੇ ਵਿੱਚ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬੱਸ ਅਪਰੇਟਰਾਂ ਦਾ ਵੀ ਕਹਿਣਾ ਹੈ ਕਿ ਇਸ ਪਾਣੀ ਕਰਕੇ ਹਮੇਸ਼ਾ ਹੀ ਦਿੱਕਤ ਆਉਂਦੀ ਹੈ ਸਵਾਰੀਆਂ ਬੱਸ ਅੱਡੇ ਦੇ ਅੰਦਰ ਨਹੀਂ ਆਉਂਦੀਆਂ ਜਿਸ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਾਫ਼ੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।