ਪਟਿਆਲਾ: ਸਰਕਾਰ ਸਿੱਖਿਆ ਖੇਤਰ ਵਿੱਚ ਵਿਕਾਸ ਦੇ ਦਾਅਵੇ ਕਰਦੀ ਹੈ। ਨੌਜਵਾਨਾਂ ਨੂੰ ਬੇਰੁਜ਼ਗਾਰ ਮਹੁੱਇਆ ਕਰਵਾਉਣ ਦੀਆਂ ਗੱਲਾਂ ਕਰਦੀ ਹੈ। ਪਰ ਇਹ ਦੋਨੋ ਹੀ ਦਾਅਵੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅੱਗੇ ਝੂਠੇ ਦਿਖਾਈ ਦਿੰਦੇ ਹਨ।
ਇਹ ਵੀ ਪੜੋ: ਕੀ ਅੱਜ ਨਿਕਲੇਗਾ ਗੰਨਾ ਕਿਸਾਨਾਂ ਦਾ ਹੱਲ ?
ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ ਅਧਿਆਪਕਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਟਿਆਲਾ ਦੀਆਂ ਸੜਕਾਂ 'ਤੇ ਰੱਖੜੀ ਵਾਲੇ ਦਿਨ ਮੀਂਹ ਵਿੱਚ ਰੋਸ ਮਾਰਚ ਕੱਢਿਆ। ਭਾਰੀ ਮੀਂਹ ਦੇ ਵਿੱਚ ਅਧਿਆਪਕਾਂ ਨੇ ਹੱਥ ਵਿੱਚ ਛੱਤਰੀਆਂ ਫੜ ਕੇ ਆਪਣਾ ਗੁੱਸਾ ਜਾਹਿਰ ਕੀਤਾ।
ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਉਹ 7 ਸਾਲ ਤੋ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹਨ। ਪੰਜਾਬ ਵਿੱਚ 10 ਦੇ ਕਰੀਬ ਮੈਰੀਟੋਰੀਅਸ ਸਕੂਲ ਹਨ। ਜਿੱਥੇ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀ ਅਤੇ ਮੁਫਤ ਸਿੱਖਿਆ ਲੈਂਦੇ ਹਨ।
ਰਮਸਾ ਦੇ ਅਧਿਆਪਕਾਂ ਨੂੰ 2018 ਵਿੱਚ ਪੱਕਾ ਕਰ ਦਿੱਤਾ ਪਰ ਮੈਰੀਟੋਰੀਅਸ ਦੇ ਅਧਿਆਪਕਾਂ ਨੂੰ ਇਸ ਤੋਂ ਵਾਝਾਂ ਰੱਖਿਆ ਗਿਆ। ਰਮਸਾ ਸਕੀਮ ਅਨੁਸਾਰ ਘੱਟ ਤਨਖਾਹ ਕਰਕੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ। ਉਹ ਵੀ ਇਹ ਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਨਖਾਹ ਘੱਟ ਕਰਕੇ ਰੈਗੂਲਰ ਕੀਤਾ ਜਾਵੇ।