ਪਟਿਆਲਾ: ਪਟਿਆਲਾ ਦੇ ਸਰਕੱਟ ਹਾਊਸ (Circuit House of Patiala) ਵਿਖੇ ਪਹੁੰਚ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਤਮਾਮ ਵੱਡੇ ਚਿਹਰਿਆਂ ਦੇ ਨਾਲ ਕੀਤੀ ਮੁਲਾਕਾਤ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਬੜਾ ਕੁਝ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵਿੱਚ ਕੁਝ ਵੀ ਨਹੀਂ ਰਿਹਾ।
ਪਟਿਆਲਾ ਦੇ ਸਰਕੱਟ ਹਾਊਸ ਵਿਖੇ ਪਹੁੰਚ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਤਮਾਮ ਵੱਡੇ ਚਿਹਰਿਆਂ ਦੇ ਨਾਲ ਕੀਤੀ ਮੁਲਾਕਾਤ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਬੜਾ ਕੁਝ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵਿੱਚ ਕੁਝ ਵੀ ਨਹੀਂ ਰਿਹਾ।
ਕੈਪਟਨ ਅਮਰਿੰਦਰ ਸਿੰਘ ਸਿਰਫ਼ ਕਾਂਗਰਸ ਵਿੱਚ ਜਿਨ੍ਹਾਂ ਚਿਰ ਸੀ। ਉਨ੍ਹਾਂ ਚਿਰ ਹੀ ਚੋਣਾਂ ਜਿੱਤ ਰਿਹਾ ਸੀ ਹੁਣ ਵੇਖਲੋ ਪਹਿਲੀ ਵਾਰ ਹੋਇਆ ਹੈ ਕਿ ਕੈਪਟਨ ਆਪਣੇ ਸ਼ਹਿਰ ਪਟਿਆਲਾ ਵਿੱਚ ਹੀ ਹਾਰ ਗਿਆ।
ਹੁਣ ਅਸੀਂ ਆਪਣੀ ਪਾਰਟੀ ਦੇ ਵਿੱਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਲਵਾਂਗੇ ਅਤੇ ਨਾ ਹੀ ਪਰਨੀਤ ਕੌਰ ਨੂੰ ਲਵਾਂਗੇ। ਹੁਣ ਅਸੀਂ ਇਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਦਾ ਖਹਿੜਾ ਛੱਡ ਦੇਵੋ। ਮੈਂ ਸਾਫ ਕਹਿ ਰਿਹਾ ਹਾਂ ਕਿ ਪਰਨੀਤ ਕੌਰ ਸਾਡੀ ਪਾਰਟੀ ਦਾ ਹਿੱਸਾ ਨਹੀਂ ਹੈ।
ਆਉਣ ਵਾਲੇ ਸਮੇਂ ਵਿੱਚ ਪ੍ਰਨੀਤ ਕੌਰ ਪਟਿਆਲਾ ਤੋਂ ਬੀਜੇਪੀ ਦੀ ਤਰਫ ਤੋਂ ਚੋਣ ਲੜੇਗੀ। ਅਸੀਂ ਉਸ ਦੇ ਮੁਕਾਬਲੇ ਦੇ ਵਿਚ ਇਕ ਆਪਣਾ ਕੈਂਡੀਡੇਟ ਖੜ੍ਹਾ ਕਰਾਂਗੇ ਅਤੇ ਨਾਲ ਹੀ ਸੁਨੀਲ ਜਾਖੜ ਦੇ ਉਪਰ ਬੋਲਦੇ ਹੋਏ ਆਖਿਆ ਕਿ 50 ਸਾਲ ਤੁਹਾਡੇ ਪਿਤਾ ਨੂੰ ਅਤੇ ਤੁਹਾਨੂੰ ਕਾਂਗਰਸ ਪਾਰਟੀ ਨੇ ਇੰਨਾ ਮਾਣ ਇੱਜ਼ਤ ਦਿੱਤਾ। ਤੁਸੀ ਕਿਸ ਤਰਾਂ ਦੇ ਬਿਆਨ ਦੇ ਰਹੇ ਹੋ।
ਹਿਮਾਚਲ ਦੀਆਂ ਇਲੈਕਸ਼ਨਾਂ ਕਿਹੜਾ ਮੁਕ ਜਾਣੀਆਂ ਨੇ ਹੱਲੇ ਹੋ ਤਾਂ ਲੈਣ ਦੋ ਅਸੀਂ ਜਿੱਤ ਕੇ ਵੀ ਦਿਖਾਵਾਂਗੇ। ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਦੇ ਉਪਰ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਭਗਵੰਤ ਮਾਨ ਜੇਕਰ ਤੇਰੇ ਗੋਡਿਆਂ ਦੇ ਵਿੱਚ ਜਾਨ ਹੈ ਤਾਂ ਜੇਕਰ ਤੂੰ ਸਹੀ ਮਾਇਨੇ ਦੇ ਵਿੱਚ ਕਹਿੰਦਾ ਹਾਂ ਕਿ ਮੈਂ ਇਮਾਨਦਾਰੀ ਦੇ ਨਾਲ ਹਾਂ ਪਹਿਲਾਂ ਤੂੰ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਵਾ। ਜਿਸ ਦੇ ਉਪਰ 1200 ਕਰੋੜ ਰੁਪਏ ਦਾ ਘਪਲੇ ਦਾ ਇਲਜ਼ਾਮ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸ਼ਾਹੀ ਹੋਟਲ ਦੇ ਬਿੱਲ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ