ਪਟਿਆਲਾ: ਪਟਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ A ਕੈਟਾਗਿਰੀ ਦੇ ਗੈਂਗਸਟਰ ਰਣਦੀਪ ਸਿੰਘ SK ਖਰੌੜ (Gangster Randeep Singh SK Kharod) ਦੇ 3 ਹੋਰ ਸਾਥੀ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਜਿਨ੍ਹਾਂ ਕੋਲੋਂ ਗ੍ਰਿਫ਼ਤਾਰੀ ਦੌਰਾਨ ਇੱਕ 9 MM ਦਾ ਵਿਦੇਸ਼ੀ ਪਿਸਟਲ ਅਤੇ ਇਕ 12 ਬੋਰ ਦੀ ਵਿਦੇਸ਼ੀ ਰਾਈਫਲ ਤੇ ਨਾਲ ਹੀ 2 ਪਿਸਟਲ 32 ਬੋਰ ਸਮੇਤ ਐਮੋਨਿਸ਼ਨ ਬਰਾਮਦ ਹੋਏ ਹਨ।
IG ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਇਹ ਤਿੰਨੋਂ ਹੀ ਆਰੋਪੀ ਗੈਂਗਸਟਰ SK ਖਰੌੜ ਦੇ ਕਰੀਬੀ ਸਾਥੀ ਹਨ ਜਿਹੜੇ ਹਰ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਉਸ ਦਾ ਸਾਥ ਦਿੰਦੇ ਸੀ। ਬਟਾਲਾ ਵਿੱਚ ਆ SK ਖਰੌੜ ਗਰੁੱਪ ਨੇ 2 ਕਤਲ ਕੀਤੇ ਸੀ। ਇੱਕ 2020 ਦੇ ਵਿਚ ਸ਼ਮਸ਼ੇਰ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ। ਜਿਹੜਾ ਕਿ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਦੂਜਾ ਕਤਲ ਪਟਿਆਲਾ 'ਚ ਸਰਪੰਚ ਤਾਰਾ ਦਾ ਹੋਇਆ ਸੀ, ਉਸ ਵਿੱਚ ਵੀ ਇਨ੍ਹਾਂ ਦਾ ਹੱਥ ਸੀ।
ਇਹ ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਸੀ SK ਖਰੌੜ ਨੂੰ ਪਹਿਲਾਂ ਹੀ ਦਿੱਲੀ ਦੀ ਇੰਟੈਲੀਜੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਸੰਬੰਧ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾਂ ਦੇ ਨਾਲ ਹਨ। ਰਿੰਦਾ ਅਤੇ SK ਖਰੋੜ ਇਕੱਠੇ ਹੀ ਜੇਲ੍ਹ ਵਿੱਚ ਬੰਦ ਸਨ ਜਦ ਇਹ ਦੋਵੇਂ ਹੀ ਰਿਹਾਅ ਹੋਏ ਸੀ ਤਾਂ ਰਿੰਦਾ ਪਾਕਿਸਤਾਨ ਭੱਜ ਗਿਆ ਸੀ ਅਤੇ SK ਖਰੌੜ ਨੇ ਆਪਣਾ ਗੈਂਗ ਬਣਾਇਆ ਸੀ।
ਇਸ ਤੋਂ ਬਾਅਦ ਉਸ ਨੇ ਪਟਿਆਲਾ ਦੇ ਵਿੱਚ ਕਈ ਕਤਲ ਕੀਤੇ ਅਤੇ ਕਈ ਚੋਰੀ ਦੀ ਵਾਰਦਾਤਾਂ ਵੀ ਕੀਤੀਆਂ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੇ ਨਾਮ ਹਨ ਜਸਪ੍ਰੀਤ ਸਿੰਘ ਮੰਗੂ ਜਿਹੜਾ ਕਿ ਹਰ ਵੇਲੇ SK ਖਰੌੜ ਦੇ ਨਾਲ ਹੀ ਰਹਿੰਦਾ ਸੀ ਤੇ ਦੂਜਾ ਮੁਹੰਮਦ ਸ਼ਾਹ ਜਹਾਨ ਉਰਫ ਸਾਜਨ ਅਤੇ ਸੁਨੀਲ ਕੁਮਾਰ ਰਾਣਾ ਹੈ, ਉਹਨਾਂ ਕੋਲੋਂ ਇੱਕ ਇਨੋਵਾ ਗੱਡੀ ਵੀ ਬਰਾਮਦ ਹੋਈ ਹੈ। ਜਿਹੜੀ ਕਿ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਵਰਤੀ ਜਾਂਦੀ ਸੀ। ਇਹ ਸਾਰੇ ਹੀ ਪੰਜਾਬ ਅਤੇ ਬਿਹਾਰ ਵਿੱਚ ਕਤਲ ਅਤੇ ਇਰਾਦਾ ਕਤਲ ਵਿਚ ਭਗੌੜੇ ਸੀ। ਪੁਲਿਸ ਨੇ ਤਿੰਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ 2 ਦਿਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ: ਬੰਬੀਹਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਗੋਲਡੀ ਬਰਾੜ ਨੌਜਵਾਨਾਂ ਨੂੰ ਕਰ ਰਿਹਾ ਫੋਨ !