ਪਟਿਆਲਾ : ਹੜ੍ਹ ਪੀੜਤਾਂ ਦੀ ਮਦਦ ਲਈ ਪਟਿਆਲਾ ਦੇ ਲੋਕ ਇਕੱਠੇ ਹੋਏ ਹਨ। ਪਟਿਆਲਾ ਵਿੱਚ ਕੁੱਝ ਪਰਿਵਾਰਾਂ ਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦੀ ਗੱਲ ਕਹੀ ਹੈ।
ਪਟਿਆਲਾ ਦੇ ਲੋਕਾਂ ਵੱਲੋਂ ਹੈਲਪਿੰਗ ਹੈਂਡਸ ਨਾਂਅ ਦੇ ਇੱਕ ਬੈਨਰ ਥੱਲੇ ਵਿੱਤੀ ਸਹਾਇਤਾ ਇਕੱਠੀ ਕਰਕੇ ਪੰਜਾਬ ਦੇ ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਗੱਲ ਕਹੀ ਜੋ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।
ਡਾਕਟਰ ਅਜੇ ਖੋਸਲਾ ਨੇ ਕਿਹਾ ਕਿ ਹੜ੍ਹਾਂ ਵੇਲੇ ਤਾਂ ਸਾਰੇ ਮਦਦ ਕਰਦੇ ਹਨ ਪਰ ਅਸੀਂ ਹੜ੍ਹ ਤੋਂ ਬਾਅਦ ਜੋ ਪ੍ਰਸਥਿਤੀਆਂ ਆਉਂਦੀਆਂ ਹਨ ਉਨ੍ਹਾਂ ਨੂੰ ਮੌਕੇ 'ਤੇ ਜਾ ਕੇ ਜੋ ਜ਼ਰੂਰਤਾਂ ਹਨ ਉਹ ਪੂਰੀਆਂ ਕਰਨ ਵਿੱਚ ਉਨ੍ਹਾਂ ਲੋਕਾਂ ਦੀ ਮਦਦ ਕਰਾਂਗੇ।
ਉਨ੍ਹਾਂ ਨੇ ਕਿਹਾ ਹੜ੍ਹ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਜਿੰਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਚੀਜ਼ਾਂ ਨੂੰ ਮੌਕੇ 'ਤੇ ਹੀ ਦਿੱਤੀਆਂ ਜਾਣਗੀਆਂ।
ਇਹ ਵੀ ਪੜੋ: ਗੈਰ-ਕਾਨੂੰਨੀ ਤਰੀਕੇ ਦਫ਼ਤਰ ਬਣਾਉਣ 'ਤੇ ਸੋਨੀਆ ਗਾਂਧੀ ਤੇ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕੇਰਲ ਵਿੱਚ ਜਦੋਂ ਬਿਪਤਾ ਪਈ ਸੀ ਤਾਂ ਪਟਿਆਲਾ ਦੇ ਲੋਕਾਂ ਨੇ ਇਕੱਠੇ ਹੋ ਕੇ ਮੌਕੇ 'ਤੇ ਜਾ ਕੇ ਕੇਰਲ ਦੇ ਲੋਕਾਂ ਦੀ ਮਦਦ ਕੀਤੀ ਸੀ ਜੋ ਹੁਣ ਇਸ ਵਾਰ ਪੰਜਾਬ 'ਚ ਹੜ੍ਹ ਨਾਲ ਗ੍ਰਸੇ ਲੋਕਾਂ ਦੀ ਮਦਦ ਕਰਨ ਲਈ ਪਟਿਆਲਾ ਦੇ ਲੋਕ ਇਕੱਠੇ ਹੋ ਕੇ ਮਦਦ ਕਰ ਰਹੇ ਹਨ।