ETV Bharat / state

ਪਟਿਆਲਾ ਹਿੰਸਾ ਮਾਮਲਾ: ਮੁੱਖ ਦੋਸ਼ੀ ਹਰੀਸ਼ ਸਿੰਗਲਾ ਨੂੰ 14 ਦਿਨ ਦੀ ਨਾਇਕ ਹਿਰਾਸਤ - ਭੜਕਾਊ ਭਾਸ਼ਣ ਦੇਣ ਵਾਲੇ ਗੱਗੀ ਪੰਡਤ ਨੂੰ ਵੀ ਪਹਿਲੀ ਵਾਰ ਪਟਿਆਲਾ ਕੋਰਟ ਦੇ 'ਚ ਪੇਸ਼

ਹਿੰਸਾ ਮਾਮਲੇ ਦੇ ਦੋਸ਼ੀਆਂ ਨੂੰ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਹਰੀਸ਼ ਸਿੰਗਲਾ ਨੂੰ ਮੁੱਖ ਦੋਸ਼ੀ ਮੰਨਦੇ ਹੋਏ ਮਾਨਯੋਗ ਅਦਾਲਤ ਨੇ 14 ਦਿਨ ਦੀ ਨਾਇਕ ਹਿਰਾਸਤ 'ਚ ਭੇਜਿਆ।

ਪਟਿਆਲਾ ਹਿੰਸਾ ਮਾਮਲਾ: ਮੁੱਖ ਦੋਸ਼ੀ ਹਰੀਸ਼ ਸਿੰਗਲਾ ਨੂੰ 14 ਦਿਨ ਦੀ ਨਾਇਕ ਹਿਰਾਸਤ

author img

By

Published : May 2, 2022, 7:57 PM IST

Updated : May 2, 2022, 9:13 PM IST

ਪਟਿਆਲਾ: ਹਿੰਸਾ ਮਾਮਲੇ ਦੇ ਮੁੱਖ ਆਰੋਪੀ ਹਰੀਸ਼ ਸਿੰਗਲਾ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਫਿਰ ਤੋਂ ਪਟਿਆਲਾ ਕੋਰਟ ਦੇ 'ਚ ਪੇਸ਼ ਕੀਤਾ ਗਿਆ। ਜਿੱਥੇ ਕਿ ਮਾਣਯੋਗ ਅਦਾਲਤ ਦੇ ਵੱਲੋਂ ਹਰੀਸ਼ ਸਿੰਗਲਾ ਨੂੰ ਮੁੱਖ ਦੋਸ਼ੀ ਮੰਨਦੇ ਹੋਏ 14 ਦਿਨ ਦੀ ਨਾਇਕ ਹਿਰਾਸਤ 'ਚ ਭੇਜਿਆ ਗਿਆ।

ਉੱਥੇ ਹੀ ਹਰੀਸ਼ ਸਿੰਗਲਾ ਦੇ ਨਾਲ ਮੌਜੂਦ ਉਨ੍ਹਾਂ ਦੇ ਸਾਥੀ ਸ਼ੰਕਰ ਭਾਰਦਵਾਜ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਫਿਰ ਤੋਂ ਪਟਿਆਲਾ ਕੋਰਟ ਦੇ 'ਚ ਪੇਸ਼ ਕੀਤਾ ਗਿਆ ਪੇਸ਼ ਜਿਥੇ ਕਿ ਮਾਣਯੋਗ ਅਦਾਲਤ ਦੇ ਵੱਲੋਂ 14 ਦਿਨ ਦੀ ਨਾਇਕ ਹਿਰਾਸਤ ਵਿੱਚ ਭੇਜਿਆ ਗਿਆ।ਉਥੇ ਹੀ ਪਟਿਆਲਾ ਹਿੰਸਾ ਮਾਮਲੇ ਦੇ 'ਚ ਕਾਲੀ ਦੇਵੀ ਮੰਦਿਰ ਤੋਂ ਭੜਕਾਊ ਭਾਸ਼ਣ ਦੇਣ ਵਾਲੇ ਗੱਗੀ ਪੰਡਤ ਨੂੰ ਵੀ ਪਹਿਲੀ ਵਾਰ ਪਟਿਆਲਾ ਕੋਰਟ ਦੇ 'ਚ ਪੇਸ਼ ਕੀਤਾ ਗਿਆ। ਜਿਸ 'ਤੇ ਕਿ ਮਾਣਯੋਗ ਅਦਾਲਤ ਵੱਲੋਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।

ਪਟਿਆਲਾ ਹਿੰਸਾ ਮਾਮਲਾ: ਮੁੱਖ ਦੋਸ਼ੀ ਹਰੀਸ਼ ਸਿੰਗਲਾ ਨੂੰ 14 ਦਿਨ ਦੀ ਨਾਇਕ ਹਿਰਾਸਤ

ਆਈ.ਜੀ. ਛੀਨਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਮੁਤਾਬਕ ਗ਼ੈਰ ਸਮਾਜੀ ਅਨਸਰਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰੰਤੂ ਕਿਸੇ ਨਿਰਦੋਸ਼ ਵਿਅਕਤੀ ਨੂੰ ਤੰਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਅਜਿਹੀਆਂ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ ਤਾਂ ਕਿ ਭਵਿੱਖ 'ਚ ਕੋਈ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕੇ।

ਉਨ੍ਹਾਂ ਹੋਰ ਦੱਸਿਆ ਕਿ ਹਿੰਸਕ ਘਟਨਾ 'ਚ ਨਾਮਜ਼ਦ ਹੋਰ ਵਿਅਕਤੀਆਂ, ਸ਼ਿਵਦੇਵ ਵਾਸੀ ਪਿੰਡ ਬਾਲ ਸਿਕੰਦਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਵਾਸੀ ਜੀਂਦ ਤੇ ਰਾਜਿੰਦਰ ਸਿੰਘ ਵਾਸੀ ਸਮਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਤੱਕ ਕੁਲ 9 ਗ੍ਰਿਫ਼ਤਾਰੀਆਂ ਹੋਈਆਂ ਹਨ।

ਆਈ. ਜੀ. ਪਟਿਆਲਾ ਨੇ ਇਹ ਸਖ਼ਤ ਸੁਨੇਹਾ ਵੀ ਦਿੱਤਾ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਹੈਂਡਲਰਜ਼ ਨੂੰ ਵੀ ਅਪੀਲ ਕੀਤੀ ਕਿ ਅਮਨ-ਕਾਨੂੰਨ ਤੇ ਸ਼ਾਂਤੀ ਭੰਗ ਕਰਨ ਵਾਲੀ ਕੋਈ ਵੀ ਖ਼ਬਰ ਸਾਂਝੀ ਕਰਨ ਤੋਂ ਪਹਿਲਾਂ ਉਸਦੀ ਪੁਸ਼ਟੀ ਜਰੂਰ ਕਰ ਲਈ ਜਾਵੇ।

ਇਹ ਵੀ ਪੜ੍ਹੋ:- ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ, ਭਾਜਪਾ ਨੇਤਾ ਨੇ ਕੀਤਾ ਇਹ ਟਵੀਟ, ਕਿਹਾ ...

Last Updated : May 2, 2022, 9:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.