ਪਟਿਆਲਾ: ਪੁਲਿਸ ਵੱਲੋ ਗੈਂਗਸਟਰਾਂ ਦੇ 2 ਕਰੀਬੀ ਸਾਥੀਆਂ ਤੋਂ 32 ਬੋਰ ਦੇ 6 ਪਿਸਟਲ ਬਰਾਮਦ ਕੀਤੇ ਗਏ ਹਨ। ਇਹ ਜੇਲ੍ਹ ਵਿਚ ਬੰਦ ਗੈਂਗਸਟਰ ਜੈਪਾਲ ਭੁੱਲਰ ਅਤੇ ਲਾਰੇਂਸ ਬਿਸ਼ਨੋਈ ਦੇ ਕਰੀਬੀ ਸਾਥੀ ਹਨ। ਪੁਲਿਸ ਵੱਲੋਂ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹੜੇ ਕਿ ਗੈਂਗਸਟਰਾਂ ਨੂੰ ਪੰਜਾਬ 'ਚ ਅਸਲਾ ਸਪਲਾਈ ਕਰਦੇ ਸਨ ਜਿਨ੍ਹਾਂ ਉਪਰ 25 ਅਸਲਾ ਐਕਟ ਤਹਿਤ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਮੇਂ ਐਸਪੀ ਪਟਿਆਲਾ ਨੇ ਦੱਸਿਆ ਕਿ ਅੱਜ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋ 6 ਪਿਸਟਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 5 ਦੇਸ਼ੀ ਹਨ ਅਤੇ 1 ਚੋਰੀ ਦਾ ਪਿਸਟਲ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ 'ਚ ਇਕ ਸੰਦੀਪ ਸਿੰਘ ਓਰਫ ਤੋਪ ਹੈ ਜੋ ਗੈਂਗਸਟਰ ਨਿੱਕੂ ਨਾਲ ਸਬੰਧ ਹਨ। ਦੂਜਾ ਜਸਵਿੰਦਰ ਸਿੰਘ ਉਰਫ ਜਸ ਹੈ ਜਿਸ ਦੇ ਗੈਂਗਸਟਰ ਸੋਹਲੀ ਨਾਲ ਸੰਬੰਧ ਹਨ। ਦੂਜੇ ਚਾਰ ਵਿਅਕਤੀ ਜੋ ਗ੍ਰਿਫਤਾਰ ਕੀਤੇ ਗਏ ਹਨ। ਹਰਮਨਦੀਪ ਸਿੰਘ ਤੇਜ਼ਾ, ਸਿਵਦਿਆਲ ਸਿੰਘ ਉਪਫ ਕਾਕਾ ਅਤੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਵੱਖ ਵੱਖ ਥਾਵਾਂ ਨਾਲ ਸਬੰਧਿਤ ਹਨ ਇੰਨਾਂ ਵਿਚੋ ਕੁਝ ਮੁਲਜ਼ਮਾਂ 'ਤੇ ਪਹਿਲਾ ਵੀ ਕੇਸ ਚਲਦੇ ਹਨ।
ਇਹ ਵੀ ਪੜ੍ਹੋ:- ਸੀਐੱਮ ਰਿਹਾਇਸ਼ ਵਿਖੇ ਕਾਂਗਰਸ ਦੇ ਧਰਨਾ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ...