ਪਟਿਆਲਾ: ਹੋਲਾ ਮਹੱਲਾ ਦੌਰਾਨ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਲੰਗਰ ਹਾਲ ਤੋਂ ਇੱਕ ਬੱਚਾ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪਟਿਆਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ (Patiala police arrest child abductor from Hola Mohalla) ਹੈ ਤੇ ਬੱਚੇ ਨੂੰ ਮਾਂ-ਪਿਓ ਦੇ ਹਵਾਲੇ ਕਰ ਦਿੱਤਾ ਹੈ।
ਇਸ ਮੌਕੇ ਇੰਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਹੋਲਾ ਮਹੱਲਾ ਦੌਰਾਨ ਚੰਨਣ ਸਿੰਘ ਵਾਸੀ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਘਰਵਾਲੀ, ਲੜਕੀ ਅਤੇ 6 ਸਾਲਾ ਲੜਕੇ ਨਾਲ ਗੁਰਦੁਆਰਾ ਸਾਹਿਬ ਵਿਖੇ ਰਹਿੰਦਾ ਹੈ ਅਤੇ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ 25 ਸਾਲਾ ਸਿੱਖ ਵਿਅਕਤੀ ਵੀ ਰਹਿੰਦਾ ਸੀ ਜੋ ਨਾਮ ਗਗਨ ਤੇ ਸ਼ੈਟੀ ਦੱਸਦਾ ਹੈ ਉਹ ਵੀ ਉੱਥੇ ਹੀ ਸੇਵਾ ਕਰਦਾ ਸੀ।
ਇਹ ਵੀ ਪੜੋ: ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’ ਲੈਣ ਦੇ ਮਾਮਲੇ ’ਚ ਸੰਧਵਾਂ ਨੇ ਮੰਗੀ ਮੁਆਫੀ
ਪੀੜਤ ਦੇ ਪਿਤਾ ਨੇ ਦੱਸਿਆ ਕਿ ਮੇਰੇ ਲੜਕੇ ਦੀ ਸ਼ੈਟੀ ਨਾਮਕ ਲੜਕੇ ਨਾਲ ਕਾਫੀ ਜਾਣ ਪਛਾਣ ਹੋ ਗਈ ਸੀ ਤੇ ਇਸੇ ਦਾ ਫਾਇਦਾ ਚੁੱਕਦੇ ਹੋਏ 18 ਮਾਰਚ ਨੂੰ ਮੇਰਾ ਲੜਕਾ ਲਾਪਤਾ ਹੋ ਗਿਆ। ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਕੈਮਰੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਸ਼ੈਟੀ ਲੜਕੇ ਨੂੰ ਲੈ ਕੇ ਕਿੱਧਰੇ ਜਾ ਰਿਹਾ ਸੀ।
ਇਸ ਤੋਂ ਬਾਅਦ ਪੁਲਿਸ ਨੇ 21 ਮਾਰਚ ਨੂੰ ਭਾਰਤੀ ਦੰਡਾਵਲੀ ਦੀ ਧਾਰਾ 363 ਤਹਿਤ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਸੀ ਅਤੇ ਤਫਤੀਸ ਦੌਰਾਨ ਉਕਤ ਨਿਹੰਗ ਸਿੰਘ ਬਾਣੇ ਵਾਲੇ ਵਿਅਕਤੀ ਦੀ ਪਛਾਣ ਸ਼ਮਸ਼ੇਰ ਸਿੰਘ ਵਾਸੀ ਤਾਜਪੁਰ ਥਾਣਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਸੀ, ਅਤੇ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਪਟਿਆਲਾ ਰੇਲਵੇ ਸਟੇਸ਼ਨ ਕੋਲੋਂ ਉਕਤ ਕਥਿਤ ਦੋੋਸ਼ੀ ਨੂੰ ਬੱਚੇ ਸਮੇਤ ਕਾਬੂ ਕਰ ਲਿਆ ਹੈ।
ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਵਲੋਂ ਧਾਰਾ 164 ਤਹਿਤ ਬੱਚੇ ਦੇ ਬਿਆਨ ਵੀ ਕਰਵਾਏ ਗਏ ਹਨ। ਜਿਸ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਕਥਿਤ ਦੋਸ਼ੀ ਵਲੋਂ ਬੱਚੇ ਨਾਲ ਬਦਫੈਲੀ ਵੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਕਤ ਕਥਿਤ ਦੋਸ਼ੀ ਸ਼ਮਸ਼ੇਰ ਸਿੰਘ ਖਿਲਾਫ ਧਾਰਾ 377 ਅਤੇ ਪੋਕਸੋ ਕਾਨੂੰਨ ਦਾ ਵੀ ਵਾਧਾ ਕੀਤਾ ਗਿਆ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਤਾਂ ਜੋ ਹੋਰ ਵੇਰਵੇ ਵੀ ਸਾਹਮਣੇ ਆ ਸਕਣ।
ਇਹ ਵੀ ਪੜੋ: ਹੁਣ ਸਤੰਬਰ ਤਕ ਮਿਲੇਗਾ ਮੁਫ਼ਤ ਰਾਸ਼ਨ, ਕੇਂਦਰ ਨੇ ਗਰੀਬ ਕਲਿਆਣ ਅੰਨ ਯੋਜਨਾ ਨੂੰ ਵਧਾਇਆ