ਪਟਿਆਲਾ: ਪਟਿਆਲਾ ਵਿਖੇ ਤ੍ਰਿਪੜੀ ਦੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਦੀਆਂ ਲੜਕੀਆਂ ਨੇ ਨੈੱਟਬਾਲ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਲਈ ਟ੍ਰਾਫੀ 'ਤੇ ਪੂਰੀ ਟੀਮ ਨੂੰ ਸੋਨ ਤਗ਼ਮਾ ਪ੍ਰਾਪਤ ਕਰਕੇ ਦਿੱਤਾ ਹੈ। ਇਨ੍ਹਾਂ ਦਾ ਸਬ-ਯੂਨੀਅਨ ਓਪਨ ਸਟੇਟ ਨੈਟਬਾਲ ਮੁਕਾਬਲਾ ਬਠਿੰਡਾ ਵਿਖੇ ਹੋਇਆ।
ਸਕੂਲ ਦੇ ਪ੍ਰਿਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਜਿੱਥੇ ਪੜ੍ਹਾਈ ਵੱਲ ਪੂਰਾ ਧਿਆਨ ਤਾਂ ਕਹਿੰਦਾ ਹੈ, ਉੱਥੇ ਹੀ ਬੱਚਿਆਂ ਦੀ ਤੰਦਰੁਸਤੀ ਅਤੇ ਖੇਡ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਜੇਤੂ ਵਿਦਿਆਰਥਣਾਂ ਦੀ ਅਤੇ ਉਨ੍ਹਾਂ ਦੇ ਅਧਿਆਪਕਾਂ ਦੀ ਮਿਹਨਤ ਹੈ ਕਿ ਉਨ੍ਹਾਂ ਨੇ ਨੈੱਟਬਾਲ ਸਬ-ਯੂਨੀਅਨ ਓਪਨ ਸਟੇਟ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਸੋਨ ਤਮਗ਼ਾ ਜਿੱਤਿਆ ਹੈ।
ਸਕੂਲ ਪ੍ਰਿੰਸੀਪਲ ਨੇ ਇਸ ਸਕੂਲ ਵਿੱਚ ਜਿੱਥੇ ਪੜ੍ਹਾਈ ਨੂੰ ਮਾਨਤਾ ਦਿੱਤੀ ਜਾਂਦੀ ਹੈ, ਉੱਥੇ ਹੀ ਖੇਡ ਵੱਲ ਵੀ ਬੱਚਿਆਂ ਦਾ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਤੰਦਰੁਸਤ ਵੀ ਰਹਿਣ ਅਤੇ ਮਾਤਾ-ਪਿਤਾ ਦਾ ਨਾਂਅ ਵੀ ਰੋਸ਼ਨ ਕਰਨ।
ਇਹ ਵੀ ਪੜ੍ਹੋ: ਨਸ਼ੇ ਰੋਕਣ ਲਈ ਅਫ਼ਸਰ ਨਹੀਂ ਕਰ ਰਹੇ ਆਪਣਾ ਕੰਮ: ਔਜਲਾ
ਜੇਤੂ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਨ੍ਹਾਂ ਦੀ ਟੀਮ ਦਾ ਆਪਸੀ ਸਹਿਯੋਗ ਹੋਣ ਕਾਰਨ ਉਹ ਚੰਗਾ ਪ੍ਰਦਰਸ਼ਨ ਕਰ ਸਕੀਆਂ ਹਨ।