ਪਟਿਆਲਾ: ਕਿਸਾਨਾਂ ਦੇ ਹੱਕ 'ਚ ਬੋਲਦੇ ਹੋਏ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਬੋਲੇ ਕਿ ਅਸੀਂ ਕਿਸਾਨਾਂ ਦੀ ਹੱਕ ਦੀ ਇਸ ਲੜਾਈ ਨੂੰ ਸਹੀ ਮੰਨ੍ਹਦੇ ਹਾਂ। ਅਸੀਂ ਦਿੱਲੀ ਜਾਣਾ ਵੀ ਚਾਹੁੰਦੇ ਹਾਂ ਪਰ ਕਿਸਾਨਾਂ ਦੀ ਸਟੇਜ ਤੋਂ ਕਿਹਾ ਗਿਆ ਹੈ ਕਿ ਸਿਆਸੀ ਲੋਕਾਂ ਨੂੰ ਸਟੇਜ ਨਹੀ ਦਿੱਤੀ ਜਾਵੇਗੀ। ਸਾਨੂੰ ਆਪਣੀ ਇੱਜਤ ਪਿਆਰੀ ਹੈ ਜੇ ਅਸੀਂ ਜਾਂਦੇ ਹਾਂ ਤਾਂ ਕੋਈ ਇਹ ਨਾ ਕਹੇ ਕਿ ਤੁਸੀ ਤਾਂ ਸਿਆਸੀ ਬੰਦੇ ਹੋ।
'ਪਾਕਿਸਤਾਨ ਦਾ ਬਾਰਡਰ ਖੁਲਵਾਉਣ ਲਈ ਸਰਕਾਰ ਨਾਲ ਮੱਥਾ ਲਾਉਣ ਦੀ ਲੋੜ'
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਕਿਸਾਨੀ ਮੁੱਦੇ ਕਰਕੇ ਕੇਂਦਰ ਸਰਕਾਰ ਤੇ ਦਿੱਲੀ ਨਾਲ ਮੱਥਾ ਲਗਾਇਆ ਹੈ ਉਸੇ ਤਰ੍ਹਾਂ ਅਟਾਰੀ ਬਾਰਡਰ 'ਤੇ ਬੈਠ ਸਰਕਾਰ ਨਾਲ ਮੱਥਾ ਲਾਉਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਦਾ ਬਾਰਡਰ ਕਾਰੋਬਾਰ ਲਈ ਖੁਲ੍ਹੇ। ਹੁਣ ਪਾਕਿਸਤਾਨ ਕਣਕ ਰੂਸ ਤੋਂ ਮੰਗਵਾ ਰਿਹਾ ਹੈ, ਜੇ ਸਾਡੇ ਰਾਹ ਬਾਰਡਰਾਂ ਤੋਂ ਖੋਲ੍ਹ ਦਿੱਤੇ ਜਾਣ ਤਾਂ ਸਾਨੂੰ ਵੀ ਫਾਇਦਾ ਹੋਵੇ ਤੇ ਪਾਕਿਸਤਾਨ ਨੂੰ ਵੀ ਫਾਇਦਾ ਮਿਲੇ।
'ਸਾਡਾ ਕਿਸੇ ਨਾਲ ਕੋਈ ਰੋਲਾ ਨਹੀਂ'
ਉਦਯੋਗ ਖੋਲ੍ਹਣ ਲਈ ਸਾਨੂੰ ਸਰਕਾਰ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੇੈ ਕਿਉਂਕਿ ਸਰਕਾਰ ਨੇ ਪਕਿਸਤਾਨ ਤੋਂ ਇਮਪੋਰਟ ਡਿਉਟੀ ਵੀ 200 ਫੀਸਦੀ ਕਰ ਦਿੱਤੀ ਹੈ ਜਿਸ ਤੋਂ ਲੱਗਦਾ ਹੈ ਕਿ ਸਰਕਾਰ ਚਾਹੁੰਦੀ ਨਹੀਂ ਕਿ ਦੇਸ਼ਾਂ ਵਿੱਚ ਉਦਯੋਗ ਖੁਲ੍ਹੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇ।