ਪਟਿਆਲਾ: ਦੀਵਾਲੀ ਨੂੰ ਲੈ ਕੇ ਪਟਿਆਲਾ ਵਿੱਚ ਲੱਗੇ ਪੋਸਟਰ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਵਾਰ ਪਟਿਆਲਾ ਨਗਰ ਨਿਗਮ ਦੇ ਮੇਅਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੰਦਿਰ ਦੀ ਤਸਵੀਰ ਲਗਾ ਕੇ ਦੀਵਾਲੀ ਦੀ ਵਧਾਈ ਦਿੱਤੀ ਗਈ। ਇਸ ਨੂੰ ਲੈ ਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੀਵਾਲੀ ਮੁਬਾਰਕ ਦੀ ਫੋਟੋ ਲਗਾਉਣ 'ਤੇ ਜਵਾਬ ਦਿੱਤਾ ਹੈ।
ਵਿਧਾਇਕ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਕਿਉਂਕਿ ਹੁਣ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਕਾਂਗਰਸ ਪਾਰਟੀ ਨੂੰ ਛੱਡ ਗਏ ਹਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਜਿਸ ਕਰਕੇ ਪੋਸਟਰ ਦੇ ਉੱਪਰ ਚਰਨਜੀਤ ਸਿੰਘ ਚੰਨੀ (Charanjit Singh Channi) ਜਾਂ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਫੋਟੋ ਲਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਦਾ ਅਹਿਸਾਸ ਪਟਿਆਲਾ ਮੇਅਰ ਨੂੰ ਕਰਵਾਇਆ ਜਾਵੇਗਾ।
ਜਲਾਲਪੁਰ ਨੇ ਕਿਹਾ ਕਿ ਕੈਪਟਨ ਦੇ ਨਾਲ ਜ਼ਿਲ੍ਹੇ ਦੇ 7 ਕੁ ਕੌਸਲਰ ਹਨ ਅਤੇ ਬਾਕੀ ਦੇ ਕੌਂਸਲਰ ਕਾਂਗਰਸ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਾਰੇ ਕੌਂਸਲਰ ਦਬਾਅ ਹੇਠ ਰਹਿ ਰਹੇ ਸਨ ਜਦਕਿ ਹੁਣ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਕੌਂਸਲਰ ਹੁਣ ਇੱਕ ਤਰ੍ਹਾਂ ਨਾਲ ਵਿਧਾਇਕ ਹਨ ਉਨ੍ਹਾਂ ਸਾਰੇ ਕੰਮ ਹੋਣਗੇ।
ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਾਰਟੀ ਛੱਡੀ ਗਈ ਹੈ ਪਰ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਪਾਰਟੀ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਤਸਵੀਰ ਸਾਫ ਹੋ ਜਾਵੇਗੀ ਕਿ ਉਹ ਕਾਂਗਰਸ ਵਿੱਚ ਰਹਿਣਗੇ ਜਾਂ ਫਿਰ ਕੈਪਟਨ ਦੀ ਪਾਰਟੀ ਦੇ ਵਿੱਚ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਮੇਅਰ ਨੂੰ ਉਹ ਕਿਸੇ ਵੀ ਸਮੇਂ ਬਦਲ ਸਕਦੇ ਹਨ।
ਇਹ ਵੀ ਪੜ੍ਹੋ:ਕੈਪਟਨ ਤੇ ਰੰਧਾਵਾ ਵਿਚਾਲੇ ਟਵੀਟ ਵਾਰ, ਵੜਿੰਗ ਤੇ ਜੀਰਾ ਨੇ ਵੀ ਜੋੜੇ ਤਾਰ