ਪਟਿਆਲਾ : ਜ਼ਿਲ੍ਹੇ ਦੇ ਇੱਕ ਯੂਥ ਅਕਾਲੀ ਦਲ ਦੇ ਲੀਡਰ ਵਲੋਂ ਇੱਕ 19 ਸਾਲਾ ਲੜਕੀ ਨਾਲ ਵਿਆਹ ਦੇ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
![molestation of 19 year old in patiala](https://etvbharatimages.akamaized.net/etvbharat/images/3050114_2.jpg)
![molestation of 19 year old in patiala](https://etvbharatimages.akamaized.net/etvbharat/images/3050114_1.jpg)
ਜਾਣਕਾਰੀ ਲਈ ਦੱਸ ਦਈਏ ਯੂਥ ਅਕਾਲੀ ਦਲ ਲੀਡਰ ਸਾਹਿਲ ਗੋਇਲ ਲੜਕੀ ਨਾਲ ਲੰਮਾ ਸਮਾਂ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸੋਸ਼ਣ ਕਰਦਾ ਰਿਹਾ ਪਰ ਜਦੋਂ ਲੜਕੀ ਨੇ ਵਿਆਹ ਕਰਵਾਉਣ ਲਈ ਕਿਹਾ ਤਾਂ ਸਾਹਿਲ ਗੋਇਲ ਨੇ ਉਸ ਨੂੰ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਕੁੜੀ ਵੱਲੋਂ ਲੰਮਾ ਸਮਾਂ ਥਾਣਿਆਂ ਦੇ ਚੱਕਰ ਵੀ ਕੱਟੇ ਗਏ ਅਤੇ 3 ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
![molestation of 19 year old in patiala](https://etvbharatimages.akamaized.net/etvbharat/images/3050114_3.jpg)
ਜਦੋਂ ਇਸ ਸਬੰਧੀ ਡੀਐੱਸਪੀ ਸੌਰਭ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੇਸ ਵੂਮੈਨ ਸੈੱਲ ਵਿਖੇ ਦਰਜ਼ ਹੋਇਆ ਹੈ ਜਿਸਦੀ ਕਾਫ਼ੀ ਚਿਰ ਪਹਿਲਾ ਸ਼ਿਕਾਇਤ ਆਈ ਸੀ ਅਤੇ ਉਸ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਨ ਤੋਂ ਬਾਅਦ ਉੱਕਤ ਦੋਸ਼ੀ ਸਾਹਿਲ ਗੋਇਲ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ।
ਜਦੋਂ ਇਸ ਸਬੰਧੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਉਮੀਦਵਾਰ ਸੁਰਜੀਤ ਰੱਖੜਾ ਨਾਲ ਗੱਲ ਕੀਤੀ ਤਾਂ ਉਹ ਪੱਲਾ ਝਾੜਦੇ ਹੋਏ ਬੋਲੇ ਕਿ ਮੇਰੇ ਧਿਆਨ ਵਿੱਚ ਅਜਿਹਾ ਕੋਈ ਵੀ ਮਾਮਲਾ ਨਹੀਂ। ਜਦੋਂ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਕਿ ਉਹ ਤੁਹਾਡੇ ਨਾਲ ਜਨਮ ਦਿਨ ਮਨਾਉਂਦਾ ਹੈ, ਫ਼ੋਟੋਆਂ ਸਾਂਝੀਆਂ ਕਰਦਾ ਹੈ ਤਾਂ ਰੱਖੜਾ ਬੋਲੇ ਕਿ ਅਨੇਕਾਂ ਬੰਦਿਆ ਨਾਲ ਫੋਟੋਆਂ ਹੁੰਦੀਆਂ ਹਨ। ਜਦੋਂ ਕਾਰਵਾਈ ਦੀ ਗੱਲ ਕੀਤੀ ਤਾਂ ਕਿਹਾ ਅਜਿਹਾ ਮਾਮਲਾ ਹੁੰਦਾ ਹੈ ਤਾਂ ਪਾਰਟੀ ਕਾਰਵਾਈ ਕਰੇਗੀ।