ETV Bharat / state

ਡੇਰਾ ਪ੍ਰੇਮੀ ਕਤਲ ਮਾਮਲਾ: ਦੋਸ਼ੀਆਂ ਨੂੰ ਜ਼ਿਲ੍ਹਾ ਸੈਸ਼ਨ ਜੱਜ ਕੋਲ ਪੇਸ਼ ਕਰ ਹਾਸਲ ਕੀਤਾ 4 ਦਿਨ ਦਾ ਪੁਲਿਸ ਰਿਮਾਂਡ

ਡੇਰਾ ਸਿਰਸਾ ਪ੍ਰੇਮੀ ਦਾ ਕਤਲ ਕਰਨ ਵਾਲੇ ਦੋਸ਼ੀਆਂ ਜ਼ਿਲ੍ਹਾ ਸੈਸ਼ਨ ਜੱਜ ਕੋਲ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਕਤਲ ਮਾਮਲੇ ਦਾ ਮੁਲਜ਼ਮ
author img

By

Published : Jun 23, 2019, 11:02 PM IST

ਪਟਿਆਲਾ: ਡੇਰਾ ਸਿਰਸਾ ਪ੍ਰੇਮੀ ਕਤਲ ਮਾਮਲੇ ਦੇ ਦੋਸ਼ੀਆਂ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਪਟਿਆਲਾ ਦੇ ਸੀਨੀਅਰ ਜੱਜ ਗੁਰਬਿੰਦਰ ਸਿੰਘ ਜੌਹਲ ਦੀ ਰਿਹਾਇਸ਼ 'ਤੇ ਪੇਸ਼ ਕਰਕੇ 4 ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਵੀਡੀਓ

ਦੋਹਾਂ ਦੋਸ਼ੀਆਂ ਦਾ ਮੈਡੀਕਲ ਜੱਜ ਕੋਲ ਪੇਸ਼ ਕਰਨ ਤੋਂ ਬਾਅਦ ਕਰਵਾਇਆ ਗਿਆ ਜੋ ਕਿ ਪਹਿਲਾਂ ਹੋਣਾ ਚਾਹੀਦਾ ਸੀ। ਦੋਸ਼ੀਆਂ ਨੂੰ ਮੈਡੀਕਲ ਕਰਵਾ ਕੇ ਪਟਿਆਲਾ ਦੀ ਸਪੈਸ਼ਲ ਬ੍ਰਾਂਚ ਸੀਆਈਏ ਸਟਾਫ਼ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਜਿੱਥੇ ਉਨ੍ਹਾਂ ਤੋਂ ਕਤਲ ਕਰਨ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ।

ਦੂਜੇ ਪਾਸੇ ਪ੍ਰਸ਼ਾਸਨ 'ਤੇ ਸਵਾਲ ਖੜੇ ਹੁੰਦੇ ਹਨ ਕਿ ਇੰਨੀ ਵੱਡੀ ਸੁਰੱਖਿਅਤ ਜੇਲ੍ਹ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਦਾ ਰਾਡਾਂ ਮਾਰ ਕੇ ਕਤਲ ਕਿਵੇਂ ਕਰ ਦਿੱਤਾ ਗਿਆ।

Intro:ਨਾਭਾ ਜੇਲ੍ਹ ਵਿੱਚ ਡੇਰਾ ਸਿਰਸਾ ਪ੍ਰੇਮੀ ਕਤਲ ਮਾਮਲੇ ਵਿਚ ਅੱਜ ਦੋਨਾਂ ਦੋਸ਼ੀਆਂ ਨੂੰ ਜਿਲ੍ਹਾਂ ਸੈਸ਼ਨ ਜੱਜ ਕੋਲ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ।

Body:ਜਾਣਕਾਰੀ ਲਈ ਦੱਸ ਦੇਈਏ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਨਾਭਾ ਜੇਲ੍ਹ ਵਿੱਚ ਬੀਤੇ ਦਿਨੀਂ ਸਖ਼ਤ ਸੁਰੱਖਿਆ ਵਿੱਚ ਰਹਿਣ ਵਾਲੇ ਬੇਅਦਬੀ ਮਾਮਲੇ ਵਿੱਚ ਬੰਦ ਡੇਰਾ ਸਿਰਸਾ ਪ੍ਰੇਮੀ ਮਹਿੰਦਪਾਲ ਦੇ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜਿਸਤੋਂ ਬਾਅਦ ਪ੍ਰਸਾਸ਼ਨ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਵੱਲੋਂ ਤੁਰੰਤ ਇਸਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਜਿਸਦੇ ਚਲਦੇ ਅੱਜ ਇਨ੍ਹਾਂ ਦੋਨਾਂ ਮੁਲਜਮਾਂ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਪਟਿਆਲਾ ਦੇ ਸੀਨੀਅਰ ਜੱਜ ਗੁਰਬਿੰਦਰ ਸਿੰਘ ਜੌਹਲ ਦੀ ਰਿਹਾਇਸ਼ ਤੇ ਪੇਸ਼ ਕਰਕੇ 4 ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਹਾਲਾਂਕਿ ਕਿ ਦੋਸ਼ੀਆਂ ਦਾ ਮੈਡੀਕਲ ਜੱਜ ਕੋਲ ਪੇਸ਼ ਕਰਨ ਤੋਂ ਬਾਅਦ ਵਿੱਚ ਕਰਵਾਇਆ ਗਿਆ ਜੋਕਿ ਪਹਿਲਾਂ ਹੋਣਾ ਚਾਹੀਦਾ ਸੀ ।ਪਰ ਦੋਸੀਆਂ ਨੂੰ ਮੈਡੀਕਲ ਕਰਵਾਕੇ ਪਟਿਆਲਾ ਦੀ ਸਪੈਸ਼ਲ ਬਰਾਂਚ ਸੀ ਆਈ ਏ ਸਟਾਫ਼ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਜਿੱਥੇ ਇਨ੍ਹਾਂ ਤੋਂ ਕਤਲ ਕਰਨ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜ਼ਾ ਸਕੇ

Conclusion:ਪਰ ਉਧਰ ਸਵਾਲ ਪ੍ਰਸਾਸ਼ਨ ਉੱਪਰ ਵੀ ਵੱਡੇ ਖੜੇ ਹੁੰਦੇ ਹਨ ਕਿ ਇੰਨੀ ਵੱਡੀ ਸੁਰੱਖਿਅਤ ਜੇਲ੍ਹ ਵਿੱਚ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਜਿਸਨੂੰ ਇਕੱਲਾ ਨਹੀਂ ਛੱਡਿਆ ਜਾਂਦਾ ਅਤੇ ਬੈਰਕ ਦੀ ਵੀ ਪੂਰੀ ਸੁਰੱਖਿਆ ਕੀਤੀ ਜਾਂਦੀ ਹੈ ਉਸ ਦਾ ਰਾਡਾਂ ਮਾਰ ਕੇ ਕਤਲ ਹੋ ਜਾਣਾ ਪ੍ਰਸਾਸ਼ਨ ਦੀ ਮਿਲੀਭੁਗਤ ਵੱਲ ਵੱਡੇ ਇਸ਼ਾਰੇ ਕਰਦਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.