ਪਟਿਆਲਾ :ਮੁਜ਼ੱਫਰਨਗਰ ਵਿਖੇ ਖੇਤੀ ਕਾਨੂੰਨਾਂ (Black laws) ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਸ ਮਹਾਂ ਪੰਚਾਇਤ ਵਿਚ ਹਿੱਸਾ ਲਿਆ ਜਾ ਰਿਹਾ ਹੈ। ਜਿਸ ਦੇ ਤਹਿਤ ਮਹਾਂ ਪੰਚਾਇਤ ਨੂੰ ਦੇਖਦੇ ਹੋਏ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਜੇਪੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਗਈ ਹੈ ਉਹ ਸਾਰਿਆਂ ਦੇ ਹਿੱਤ ਲਈ ਹੈ।
ਧਰਮਸੋਤ ਨੇ ਕਿਹਾ ਕਿ ਬੀਜੇਪੀ (BJP) ਨੂੰ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਦੇ ਤਕੜਾ ਕੀਤਾ। ਧਰਮਸੋਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਵਲ ਤੇ ਕੇਵਲ ਕਾਂਗਰਸ ਵੱਲੋਂ ਹੀ ਕਿਸਾਨਾਂ ਦੀ ਬਾਂਹ ਫੜੀ ਗਈ ਅਤੇ ਉਨ੍ਹਾਂ ਨੂੰ ਤਕੜੇ ਕੀਤਾ। ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਅੰਨਦਾਤੇ ਕਿਸਾਨ ਨੇ 15-15 ਸਾਲਾ ਦੇ ਅੰਨ ਭੰਡਾਰ ਭਰ ਦਿੱਤੇ ਹਨ ਅਤੇ ਹੁਣ ਕਿਸਾਨ ਹੀ ਬੀਜੇਪੀ ਨੂੰ ਬੁਰੇ ਲੱਗਣ ਲੱਗ ਗਏ।ਧਰਮਸੋਤ ਨੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਹਾਂਪੰਚਾਇਤ ਤੇ ਬੋਲਦੇ ਕਿਹਾ ਕਿ ਕਿਸਾਨ ਬਿਨਾਂ ਲਾਲਚ ਬਿਨਾਂ ਕੁਰਸੀ ਤੋਂ ਉਹ ਅੰਦੋਲਨ ਲੜ ਰਹੇ ਹਨ। ਉਹ ਆਪਣੇ ਹੱਕਾਂ ਅਤੇ ਲੋਕਾਂ ਲਈ ਲੜ ਰਹੇ ਹਨ ਅਤੇ ਜੇਕਰ ਕਿਸਾਨ ਤਕੜੇ ਨੇ ਤਾਂ ਹੀ ਪੂਰਾ ਦੇਸ਼ ਤਕੜਾ।
ਮਹਾਪੰਚਾਇਤ ਸਾਰਿਆਂ ਦੇ ਹਿੱਤ ਵਿਚ: ਧਰਮਸੋਤ ਬੀਜੇਪੀ ਆਗੂ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਰਵੱਈਆ ਤਾਲਿਬਾਨ ਵਾਲਾ ਰਵੱਈਆ ਹੈ ਤਾਂ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਬੀਜੇਪੀ ਜੋ ਮਰਜ਼ੀ ਕਹੇ ਜਿਨ੍ਹਾਂ ਨੇ ਕੁਝ ਕਰਨਾ ਨਹੀਂ, ਕਿਸਾਨਾਂ ਨੂੰ ਅਜਿਹੇ ਸ਼ਬਦ ਕਹਿਣ ਅਤਿਵਾਦੀ ਤੇ ਤਾਲਿਬਾਨ ਕਹਿਣ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਹਿੰਦੋਸਤਾਨ ਦੀਆਂ ਦੋ ਤਾਕਤਾਂ ਹਨ ਇਕ ਕਿਸਾਨ ਇਕ ਜਵਾਨ ਤਾਂ ਹੀ ਕਾਂਗਰਸ ਪਾਰਟੀ ਵੱਲੋਂ ਨਾਅਰਾ ਦਿੱਤਾ ਗਿਆ ਹੈ ਜੈ ਜਵਾਨ ਜੈ ਕਿਸਾਨ। ਧਰਮਸੋਤ ਨੇ ਕਿਹਾ ਕਿ ਜੇਕਰ ਇਨ੍ਹਾਂ ਦੋਵਾਂ ਤਾਕਤਾਂ ਨੂੰ ਅਸੀਂ ਕਮਜ਼ੋਰ ਕਰਾਂਗੇ ਤਾਂ ਪੂਰਾ ਦੇਸ਼ ਬਚਣਾ ਨਹੀਂ।ਹਰਜੀਤ ਗਰੇਵਾਲ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੈ ਤਾਂ ਧਰਮਸੋਤ ਨੇ ਗਰੇਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਗਰੇਵਾਲ ਦਾ ਇਹ ਬਿਆਨ ਗ਼ੈਰ ਜ਼ਿੰਮੇਵਾਰ ਹੈ। ਇਹ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰ ਰਹੇ ਹਨ। ਇਹ ਗੱਲਾਂ ਬੀਜੇਪੀ ਦੀਆਂ ਬਿਨਾਂ ਮਤਲਬ ਤੋਂ ਪੁਆੜੇ ਪਾਉਣ ਵਾਲੀਆਂ ਹਨ।ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਮੈਨੂੰ ਕਿਸਾਨ ਬੁਲਾਉਣਗੇ ਤਾਂ ਮੈਂ ਨੰਗੇ ਪੈਰੀਂ ਉਨ੍ਹਾਂ ਕੋਲ ਜਾਵਾਂਗਾ ਤਾਂ ਧਰਮਸੋਤ ਨੇ ਬਿਕਰਮ ਮਜੀਠੀਆ ਦਾ ਜਵਾਬ ਦਿੰਦੇ ਕਿਹਾ ਕਿ ਬਿਕਰਮ ਮਜੀਠੀਆ ਅਤੇ ਅਕਾਲੀ ਦਲ ਦੀ ਕਿਸਾਨ ਛਾਂ ਲੈਣ ਨੂੰ ਤਿਆਰ ਨਹੀਂ ਉਹ ਉਨ੍ਹਾਂ ਨੂੰ ਕਿਸ ਤਰ੍ਹਾਂ ਬੁਲਾਉਣਗੇ। ਧਰਮਸੋਤ ਨੇ ਕਿਹਾ ਕਿ ਜਦੋਂ ਇਹ ਕਾਲੇ ਕਾਨੂੰਨ ਲਾਗੂ ਹੋਏ ਤਾਂ ਹਰਸਿਮਰਤ ਕੌਰ ਕੇਂਦਰ ਵਿੱਚ ਬੈਠੀ ਸੀ ਅਤੇ ਇਨ੍ਹਾਂ ਵੱਲੋਂ ਹੀ ਇਹ ਕਾਨੂੰਨ ਲਾਗੂ ਕਰਾਏ ਗਏ ਹਨ।ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਖੋਹੀ ਗਈ ਹੈ। ਇਨ੍ਹਾਂ ਵੱਲੋਂ ਕੁਰਸੀ ਤਿਆਗੀ ਨਹੀਂ ਗਈ।ਧਰਮਸੋਤ ਨੇ ਬਾਦਲ ਪਰਿਵਾਰ ਨੂੰ ਇੱਕ ਵਾਰੀ ਫਿਰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੂੰਹ ਮੇਂ ਰਾਮ ਰਾਮ ਔਰ ਬਗਲ ਮੇਂ ਛੁਰੀ, ਅਤੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਦੀ ਹੈ ਅਤੇ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਵੱਲੋਂ ਹੀ ਮਾਰਗਦਰਸ਼ਨ ਦੇ ਦੇ ਕੇ ਵੱਡੇ ਅਹੁਦਿਆਂ ਤੇ ਪਹੁੰਚਾਇਆ ਹੈ ਮੈਂ ਵੀ ਅੱਜ ਵੱਡੇ ਅਹੁਦੇ 'ਤੇ ਹਾਂ। ਸਰਕਾਰ ਜਿੰਨੀਆਂ ਨੌਕਰੀਆਂ ਹਨ ਟੀਚਰਾਂ ਨੂੰ ਜ਼ਰੂਰ ਦੇਵੇਗੀ।
ਇਹ ਵੀ ਪੜੋ:Assembly Elections 2022: ਮਨਪ੍ਰੀਤ ਬਾਦਲ ਕਿੰਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ ?