ਦੁਮਕਾ: ਪਟਿਆਲਾ ਦੇ ਨਾਭਾ 'ਚ ਰਹਿਣ ਵਾਲੇ ਰਹਿਣ ਵਾਲੇ ਜੁਡੀਸ਼ੀਅਲ ਮੈਜਿਸਟ੍ਰੇਟ ਹਰਮਨਜੀਤ ਸਿੰਘ ਦਿਓਲ ਦੇ ਖ਼ਾਤੇ 'ਚੋਂ ਸਾਈਬਰ ਮੁਲਜ਼ਮਾਂ ਨੇ 2 ਲੱਖ 67 ਹਜ਼ਾਰ ਰੁਪਏ ਕੱਢ ਲਏ। ਇਸੇ ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਪੁਲਿਸ ਮੰਗਲਵਾਰ ਨੂੰ ਝਾਰਖੰਡ ਦੇ ਦੁਮਕਾ ਪੁੱਜੀ।
ਜਾਣਕਾਰੀ ਮੁਤਾਬਕ ਦੁਮਕਾ ਦੇ ਕੋਰਟ ਕੈਂਪਸ 'ਚ ਸਥਿਤ ਐੱਸਬੀਆਈ ਦੇ ਏਟੀਐੱਮ ਵਿੱਚੋਂ ਸਾਰੇ ਪੈਸੇ ਕੱਢੇ ਗਏ ਹਨ ਜੋ ਕਿ 3 ਅਤੇ 4 ਮਾਰਚ ਨੂੰ ਕਢਵਾਏ ਗਏ ਹਨ। ਇਸੇ ਸਿਲਸਿਲੇ 'ਚ ਪੰਜਾਬ ਪੁਲਿਸ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਝਾਰਖੰਡ ਦੇ ਦੁਮਕਾ ਪੁੱਜੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਨਾਭਾ 'ਚ ਇਹ ਮਾਮਲਾ 4 ਮਾਰਚ ਨੂੰ ਦਰਜ ਹੋਇਆ ਹੈ। ਦੁਮਕਾ ਦੇ ਏਟੀਐੱਮ ਵਿੱਚੋਂ ਇਹ ਪੈਸੇ ਕਢਵਾਏ ਗਏ ਹਨ ਇਸੇ ਲਈ ਪੁਲਿਸ ਜਾਂਚ ਕਰਨ ਲਈ ਦੁਮਕਾ ਆਈ ਹੈ।