ਪਟਿਆਲਾ: ਬੀਤੇ ਦਿਨੀ ਪਟਿਆਲਾ ਦੇ ਰਾਜਪੁਰਾ 'ਚ ਪੈਂਦੇ ਪਿੰਡ ਖਰਾਜਪੁਰਾ ਵਿਖੇ ਹੋਈ ਇੱਕ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਾਮਲਾ ਉਸ ਵੇਲੇ ਭੱਖਦਾ ਨਜ਼ਰ ਆਇਆ ਜਦੋਂ ਬੀਤੇ ਦਿਨੀਂ ਸਮਝੌਤਾ ਹੋਣ ਤੋਂ ਬਾਅਦ ਪੀੜਤ ਗ੍ਰੰਥੀ ਦੇ ਸਾਥੀਆਂ ਨੂੰ ਕਮੇਟੀ ਦੇ ਮੈਬਰਾਂ ਨੇ ਸ਼ਿਕਾਇਤ ਕਰਕੇ ਪੁਲਿਸ ਵੱਲੋਂ ਗ੍ਰਿਫਤਾਰ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਮੈਂਬਰਾਂ ਨੇ ਧਰਨਾ ਦਿੱਤਾ।
22 ਤਰੀਕ ਨੂੰ ਹੋਵੇਗੀ ਰਾਜਾਸਾਂਸੀ 'ਚ ਰੀਪੋਲ
ਇਸ ਦੇ ਚਲਦਿਆ ਪਿੰਡ ਵਾਸੀ ਅਤੇ ਗ੍ਰੰਥੀ ਦੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਉਨ੍ਹਾਂ ਨੇ ਓਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਦੋਂ ਤੱਕ ਕਮੇਟੀ ਨੇ ਲਿਖ਼ਤੀ ਤੌਰ 'ਤੇ ਮੁਆਫੀ ਨਹੀਂ ਮੰਗੀ। ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਸੰਗਰਾਂਦ ਉੱਪਰ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ।