ETV Bharat / state

‘ਕੇਂਦਰੀ ਸੁਧਾਰ ਘਰ 'ਚ ਵਾਰਡਨ ਦੇ ਨਾਲ ਜੇਲ੍ਹ ਸੁਪਰਡੈਂਟ ਵੱਲੋਂ ਕੁੱਟਮਾਰ’ - ਕੇਂਦਰੀ ਸੁਧਾਰ ਘਰ

ਪਟਿਆਲਾ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਜੇਲ੍ਹ ਸੁਪਰਡੈਂਟ ਦੇ ਵੱਲੋਂ ਜੇਲ੍ਹ ਵਾਰਡਨ ਦੇ ਨਾਲ ਕੁੱਟਮਾਰ ਕੀਤੀ ਗਈ। ਪੀੜਤ ਨੂੰ ਉਸ ਦੇ ਸਾਥੀਆਂ ਵੱਲੋਂ ਰਜਿੰਦਰਾ ਹਸਤਪਾਲ ਪਹੁੰਚਾਇਆ ਗਿਆ।

ਕੇਂਦਰੀ ਸੁਧਾਰ ਹਿਰਦੇ 'ਚ ਜੇਲ ਵਾਰਡਨ ਦੇ ਨਾਲ ਜੇਲ੍ਹ ਸੁਪਰਡੈਂਟ ਵੱਲੋਂ ਕੁੱਟਮਾਰ

author img

By

Published : May 7, 2022, 7:55 PM IST

ਪਟਿਆਲਾ: ਪਟਿਆਲਾ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਜੇਲ੍ਹ ਸੁਪਰਡੈਂਟ ਦੇ ਵੱਲੋਂ ਜੇਲ੍ਹ ਵਾਰਡਨ ਦੇ ਨਾਲ ਕੁੱਟਮਾਰ ਕੀਤੀ ਗਈ। ਪੀੜਤ ਨੂੰ ਉਸ ਦੇ ਸਾਥੀਆਂ ਵੱਲੋਂ ਰਜਿੰਦਰਾ ਹਸਤਪਾਲ ਪਹੁੰਚਾਇਆ ਗਿਆ।

ਪੀੜਤ ਜੇਲ੍ਹ ਵਾਰਡਨ ਦਾ ਨਾਮ ਗੁਰਪ੍ਰੀਤ ਹੈ ਜੋ ਪਿਛਲੇ 6 ਮਹੀਨੇ ਤੋਂ ਜੇਲ ਵਿੱਚ ਡਿਊਟੀ ਨਿਭਾ ਰਿਹਾ ਹੈ। ਪੀੜਤ ਪਿੰਡ ਚੂੜਪੁਰ ਕਲਾ ਦਾ ਰਹਿਣ ਵਾਲਾ ਹੈ। ਇਸ ਮੌਕੇ ਤੇ ਜ਼ਖਮੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕੱਲ ਰਾਤ ਆਪਣੀ ਡਿਊਟੀ ਕਰ ਰਹੇ ਸਨ ਜਦ ਉਹ ਗੇੜਾ ਕੱਢ ਕੇ ਵਾਪਸ ਆਏ ਤਾਂ ਗੁਰਪ੍ਰੀਤ ਨੇ ਆਪਣੇ ਬੂਟ ਕੱਢ ਦਿੱਤੇ ਅਤੇ ਇੱਕ ਥਾਂ ਦੇ ਉਪਰ ਬੈਠ ਗਿਆ ਪਰ ਉਸ ਥਾਂ ਦੇ ਉਪਰ ਹੀ ਪਹਿਲਾਂ ਡਿਪਟੀ ਪਹੁੰਚਦੇ ਹਨ ਅਤੇ ਉਸ ਤੋਂ ਬਾਅਦ ਜੇਲ ਸੁਪਰਡੈਂਟ ਪਹੁੰਚ ਗਏ, ਜਿੱਥੇ ਗੁਰਪ੍ਰੀਤ ਨੇ ਬੂਟ ਕੱਢੇ ਹੋਏ ਸੀ।

ਕੇਂਦਰੀ ਸੁਧਾਰ ਹਿਰਦੇ 'ਚ ਜੇਲ ਵਾਰਡਨ ਦੇ ਨਾਲ ਜੇਲ੍ਹ ਸੁਪਰਡੈਂਟ ਵੱਲੋਂ ਕੁੱਟਮਾਰ

ਇਸ ਗੱਲ ਨੂੰ ਲੈ ਕੇ ਜੇਲ ਸੁਪਰਡੈਂਟ ਭੜਕ ਉੱਠੇ ਅਤੇ ਉਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਜੇਲ੍ਹ ਸੁਪਰਡੈਂਟ ਨੇ ਉਸ ਦੇ ਢਿੱਡ ਵਿੱਚ ਵੀ ਲੱਤਾਂ ਮਾਰੀਆਂ ਅਤੇ ਡੰਡੇ ਨਾਲ ਕੁੱਟਮਾਰ ਕੀਤੀ। ਦੂਜੇ ਪਾਸੇ ਪੀੜਤ ਗੁਰਪ੍ਰੀਤ ਦੇ ਭਰਾ ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਪਿਛਲੇ 6 ਮਹੀਨਿਆਂ ਤੋਂ ਪਟਿਆਲਾ ਕੇਂਦਰੀ ਸੁਧਾਰ ਦੇ ਹਿਰਦੇ ਵਿੱਚ ਡਿਊਟੀ ਕਰ ਰਿਹਾ ਹੈ।

ਉਸ ਦੇ ਨਾਲ ਇਕਦਮ ਇਸ ਤਰ੍ਹਾਂ ਕੁੱਟਮਾਰ ਹੋਣਾ ਇਹ ਜੇਲ ਪ੍ਰਸ਼ਾਸਨ ਦੀ ਨਾਕਾਮੀ ਹੈ। ਉਨ੍ਹਾਂ ਨੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਹੈ। ਉਥੇ ਹੀ ਪੀੜਤ ਗੁਰਪ੍ਰੀਤ ਰਜਿੰਦਰਾ ਹਸਪਤਾਲ ਦੇ ਵਿਚ ਲੈ ਕੇ ਆਏ ਪਟਿਆਲਾ ਕੇਂਦਰੀ ਸੁਧਾਰ ਘਰ ਤੋਂ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਦਾ ਕਹਿਣਾ ਹੈ ਕਿ ਉਸ ਦੇ ਨਾਲ ਜੇਲ੍ਹ ਸੁਪਰਡੈਂਟ ਨੇ ਕੁੱਟਮਾਰ ਕੀਤੀ ਹੈ, ਹਾਲੇ ਸਾਡੇ ਵੱਲੋਂ ਇਸ ਦੇ ਐਕਸਰੇ ਕਰਵਾਏ ਜਾ ਰਹੇ ਹਨ ਅਤੇ ਇਸ ਦਾ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਇਸ ਵਿੱਚ ਕੋਈ ਵੀ ਦੋਸ਼ੀ ਹੋਇਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਕੂਲ ਛੱਡਣ ਜਾ ਰਹੇ ਪਿਓ-ਪੁੱਤ ਦੀ ਸੜਕ ਹਾਦਸੇ 'ਚ ਮੌਤ, ਸ਼ਹਿਰ ਵਾਸੀਆਂ ਨੇ ਲਾਇਆ ਧਰਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.