ETV Bharat / state

ਨੀਟ ਪ੍ਰੀਖਿਆ-2020:ਇਸ਼ੀਤਾ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਨਾਭੇ ਦਾ ਨਾਂ ਰੌਸ਼ਨ - ਇਸ਼ੀਤਾ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ

16 ਅਕਤੂਬਰ ਨੂੰ ਕੌਮੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਨਤੀਜਿਆਂ ਵਿੱਚ ਨਾਭਾ ਦੀ ਇਸ਼ੀਤਾ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਲ ਕੀਤਾ ਹੈ। ਇਸ਼ੀਤਾ ਗਰਗ ਨੇ ਇਸ ਪ੍ਰੀਖਿਆ ਵਿੱਚ ਭਾਰਤ ਵਿੱਚੋਂ 24ਵਾਂ ਸਥਾਨ ਹਾਸਲ ਕੀਤਾ ਹੈ। ਇਸ਼ੀਤਾ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

Ishita bagged the first place from Punjab in NEET Exam 2020
ਨੀਟ ਪ੍ਰੀਖਿਆ-2020:ਇਸ਼ੀਤਾ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਨਾਭੇ ਦਾ ਨਾਂ ਰੌਸ਼ਨ
author img

By

Published : Oct 17, 2020, 9:27 PM IST

ਨਾਭਾ: 16 ਅਕਤੂਬਰ ਨੂੰ ਕੌਮੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਨਤੀਜਿਆਂ ਵਿੱਚ ਨਾਭਾ ਦੀ ਇਸ਼ੀਤਾ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਲ ਕੀਤਾ ਹੈ। ਇਸ਼ੀਤਾ ਗਰਗ ਨੇ ਇਸ ਪ੍ਰੀਖਿਆ ਵਿੱਚ ਭਾਰਤ ਵਿੱਚੋਂ 24ਵਾਂ ਸਥਾਨ ਹਾਸਲ ਕੀਤਾ ਹੈ। ਇਸ਼ੀਤਾ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ਼ੀਤਾ ਗਰਗ ਦੇ ਮਾਪੇ ਵੀ ਡਾਕਟਰੀ ਪੇਸ਼ੇ ਨਾਲ ਸਬੰਧਤ ਹਨ।

ਆਪਣੀ ਇਸ ਕਾਮਯਾਬੀ ਤੋਂ ਬਾਅਦ ਗੱਲ ਕਰਦੇ ਹੋਏ ਇਸ਼ੀਤਾ ਗਰਗ ਨੇ ਉਸ ਦੀ ਮਿਹਨਤ ਰੰਗ ਲਿਆ ਹੈ। ਉਸ ਨੇ ਕਿਹਾ ਇਸ ਕਾਮਯਾਬੀ ਉਸ ਦੀ ਉਮੀਦ ਤੋਂ ਵੱਧ ਕਿ ਹੈ। ਇਸ ਕਾਮਯਾਬੀ ਲਈ ਇਸ਼ੀਤਾ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਹੈ। ਇਸ਼ੀਤਾ ਨੇ ਕਿਹਾ ਕਿ ਟੈਸਟ ਦੀ ਤਿਆਰੀ ਦੌਰਾਨ ਉਸ ਦੀ ਮਾਤਾ ਨੇ ਉਸ ਲਈ ਕਈ ਤਰ੍ਹਾਂ ਦੀਆਂ ਉਖਾਈਆਂ ਝੱਲਣੀਆਂ ਪਈਆਂ ਹਨ।

ਨੀਟ ਪ੍ਰੀਖਿਆ-2020:ਇਸ਼ੀਤਾ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਨਾਭੇ ਦਾ ਨਾਂ ਰੌਸ਼ਨ

ਇਸ ਮੌਕੇ ਇਸ਼ੀਤਾ ਦੇ ਮਾਤਾ ਡਾਕਟਰ ਦਿਵਿਆ ਗਰਗ ਅਤੇ ਪਿਤਾ ਡਾਕਟਰ ਸੁਮਿਤ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਇਸ ਕਾਮਯਾਬੀ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਕਿਹਾ ਇਸ਼ੀਤਾ ਨੇ ਉਨ੍ਹਾਂ ਦੇ ਸੁਪਨੇ ਨੂੰ ਸਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ਼ੀਤਾ ਨੇ ਉਨ੍ਹਾਂ ਦਾ ਹੀ ਨਹੀਂ ਸਗੋਂ ਪੂਰੇ ਨਾਭੇ ਸ਼ਹਿਰ ਦਾ ਨਾਮ ਇਸ ਪ੍ਰਾਪਤੀ ਨਾਲ ਰੌਸ਼ਨ ਕੀਤਾ ਹੈ।

ਇਸ ਮੌਕੇ ਇਸ਼ੀਤਾ ਦੀ ਦਾਦੀ ਸੁਮਨ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਪੋਤੀ ਨੇ ਉਨ੍ਹਾਂ ਦਾ ਬਹੁਤ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ " ਉਨ੍ਹਾਂ ਦੀ ਅਖ਼ਬਾਰ ਵਿੱਚ ਫੋਟੋ ਛਪਾਉਣ ਦਾ ਸੁਪਨਾ ਇਸ਼ੀਤਾ ਨੇ ਪੂਰਾ ਕੀਤਾ ਹੈ।" ਉਨ੍ਹਾਂ ਨੂੰ ਆਪਣੀ ਪੋਤੀ ਦੀ ਇਸ ਕਾਮਯਾਬੀ 'ਤੇ ਬਹੁਤ ਖ਼ੁਸ਼ੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.