ETV Bharat / state

ਨਾਭਾ ਨਗਰ ਕਾਊਂਸਲ ਦੇ ਦਫ਼ਤਰ 'ਚ ਇਨਕਮ ਟੈਕਸ ਦਾ ਛਾਪਾ - ਨਾਭਾ

ਪਟਿਆਲਾ: ਨਾਭਾ ਨਗਰ ਕਾਊਂਸਲ ਦਫ਼ਤਰ 'ਚ ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨ ਛਾਪਾ ਮਾਰਿਆ ਗਿਆ। ਇਸ ਦੌਰਾਨ ਤਨਖ਼ਾਹਾਂ ਅਤੇ ਵਿਕਾਸ ਕਾਰਜਾਂ ਦੇ ਠੇਕਿਆਂ ਦਾ ਰਿਕਾਰਡ ਗਾਇਬ ਪਾਇਆ ਗਿਆ। ਸੋਮਵਾਰ ਨੂੰ ਨਗਰ ਕਾਊਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਰਿਕਾਰਡ ਸਮੇਤ ਸੰਮਨ ਜਾਰੀ ਕੀਤੇ ਗਏ ਹਨ।

ਇਨਕਮ ਟੈਕਸ ਦਾ ਛਾਪਾ
author img

By

Published : Feb 10, 2019, 8:47 PM IST

ਇਨਕਮ ਟੈਕਸ ਦੇ ਆਈ.ਟੀ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕਾਊਂਸਲ ਵੱਲੋਂ ਪਿਛਲੇ 3 ਸਾਲਾਂ ਤੋਂ ਨਾ ਹੀ ਟੀਡੀਐਸ ਅਤੇ ਨਾ ਹੀ ਇਨਕਮ ਟੈਕਸ ਦੀਆ ਰਿਟਰਨਾਂ ਫਾਈਲ ਕੀਤੀਆ ਗਈਆ ਹਨ। ਇਸ ਕਾਰਨ ਨਾਭਾ ਦੇ ਨਗਰ ਕਾਊਂਸਲ ਦਾ 4 ਲੱਖ 25 ਹਜ਼ਾਰ ਰੁਪਏ ਟੈਕਸ ਦਾ ਬਕਾਇਆ ਐੱਚਡੀਐੱਫ਼ਸੀ ਬੈਂਕ ਵਿਚੋਂ ਵਿਭਾਗ ਦੇ ਖਾਤੇ 'ਚ ਟਰਾਂਸਫ਼ਰ ਕਰਵਾ ਲਿਆ ਹੈ। ਮੌਕੇ 'ਤੇ ਕਾਰਜ ਸਾਧਕ ਅਫ਼ਸਰ ਅਪਣੀ ਕੁਰਸੀ ਤੋਂ ਗਾਇਬ ਪਾਇਆ ਗਿਆ।

ਨਗਰ ਕਾਊਂਸਲ ਦੇ ਦਫ਼ਤਰ ਵਿੱਚ ਇਨਕਮ ਟੈਕਸ ਦਾ ਛਾਪਾ
undefined

ਇਨਕਮ ਟੈਕਸ ਅਧਿਕਾਰੀ ਟੀਡੀਐੱਸ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕਾਊਂਸਲ ਨਾਭਾ ਵੱਲ ਸਵਾ 4 ਲੱਖ ਟੈਕਸ ਦਾ ਬਕਾਇਆ ਖੜਾ ਹੈ ਜਿਸ ਸਬੰਧੀ ਆਈਟੀਓ ਵਿਭਾਗ ਨੇ ਕਾਊਂਸਲ ਦੇ ਨਿੱਜੀ ਬੈਂਕ ਖਾਤੇ 'ਚੋਂ ਬਣਾਇਆ ਡਰਾਫਟ ਲੈ ਲਿਆ ਹੈ। ਇਸ ਤੋਂ ਇਲਾਵਾ ਕਾਊਂਸਲ ਨੇ 2018-19 ਦੀਆਂ ਤਿੰਨ ਟੀਡੀਐੱਸ ਕੁਆਟਰ ਰਿਟਰਨਾਂ ਵੀ ਨਹੀਂ ਭਰੀਆਂ। ਉਨ੍ਹਾਂ ਕਿਹਾ ਕਿ ਤਿੰਨੋਂ ਰਿਟਰਨਾਂ ਦੀ ਦੇਰੀ ਸਬੰਧੀ ਕਾਊਂਸਲ ਤੋਂ 200 ਰੁਪਏ ਪ੍ਰਤੀ ਦਿਨ ਜੁਰਮਾਨਾ ਵਸੂਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਆਈਟੀਓ ਦੇ ਛਾਪੇ ਦੌਰਾਨ ਨਗਰ ਕਾਊਂਸਲ ਦੇ ਕਾਰਜ ਸਾਧਕ ਅਫ਼ਸਰ ਗ਼ੈਰ-ਹਾਜ਼ਰ ਪਾਏ ਗਏ। ਇਨਕਮ ਟੈਕਸ ਅਧਿਕਾਰੀ ਨੇ ਦੱਸਿਆ ਕਿ ਛਾਪੇ ਦੌਰਾਨ ਨਗਰ ਕਾਊਂਸਲ ਦੀ ਤਨਖ਼ਾਹ ਦਾ ਪੂਰਾ ਰਿਕਾਰਡ ਨਹੀਂ ਮਿਲਿਆ ਹੈ। ਹੋਰ ਤਾਂ ਹੋਰ ਠੇਕੇਦਾਰਾਂ ਦਾ ਰਿਕਾਰਡ ਵੀ ਪੂਰਾ ਨਹੀਂ ਪਾਇਆ ਗਿਆ ਜਿਸ ਕਾਰਨ ਹਾਜ਼ਰ ਰਿਕਾਰਡ ਵਿਭਾਗ ਨੇ ਕਬਜ਼ੇ 'ਚ ਲੈ ਕੇ ਹਾਜ਼ਰ ਅਧਿਕਾਰੀਆਂ ਨੇ ਬਿਆਨ ਨੋਟ ਕਰ ਲਏ ਹਨ।

ਵਿਭਾਗ ਵੱਲੋਂ ਸੋਮਵਾਰ ਨੂੰ ਕਾਊਂਸਲ ਦੇ ਈਓ ਨੂੰ ਨਿੱਜੀ ਤੋਰ 'ਤੇ ਹਾਜ਼ਰ ਹੋਣ ਦੇ ਨਾਲ-ਨਾਲ ਰਿਕਾਰਡ ਵੀ ਸੰਮਨ ਕੀਤਾ ਗਿਆ ਹੈ। ਦੂਜੇ ਪਾਸੇ ਨਾਭਾ ਨਗਰ ਕਾਊਂਸਲ ਦੀ ਕਲਰਕ ਇਹ ਕਹਿ ਕੇ ਅਪਣਾ ਪੱਲਾ ਝਾੜਦੀ ਰਹੀ ਕਿ ਉਸ ਨੇ 2 ਮਹੀਨੇ ਪਹਿਲਾਂ ਹੀ ਨਾਭਾ ਨਗਰ ਕਾਊਂਸਲ ਜੁਆਇਨ ਕੀਤਾ ਹੈ।

https://we.tl/t-xkZQ5v4ISG
ਨਗਰ ਕੌਂਸਲ ਦੇ ਦਫਤਰ ਵਿੱਚ ਇਨਕਮ ਟੈਕਸ ਦੀ ਰੇਡ
ਪਟਿਆਲਾ,ਆਸ਼ੀਸ਼ ਕੁਮਾਰ
ਨਾਭਾ ਨਗਰ ਕੋਂਸਲ ਦਫਤਰ ਵਿਚ ਇਨਕਮ ਟੈਕਸ ਵਿਭਾਗ ਵੱਲੋ ਕੀਤੀ ਗਈ ਰੇਡ, ਤਨਖਾਹਾਂ ਅਤੇ ਵਿਕਾਸ ਕਾਰਜਾ ਦੇ ਠੇਕਿਆਂ ਦਾ ਰਿਕਾਰਡ ਪਾਇਆ ਗਿਆ ਗਾਇਬ, ਸੋਮਵਾਰ ਨੂੰ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਨੂੰ ਰਿਕਾਰਡ ਸਮੇਤ ਸੰਮਨ ਕੀਤੇ ਜਾਰੀ। ਇੰਨਕਮ ਟੈਕਸ ਦੇ ਆਈ.ਟੀ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਸਲ ਵੱਲੋ ਪਿੱਛਲੇ 3 ਸਾਲਾ ਤੋ ਨਾ ਹੀ ਟੀਡੀਐਸ ਨਾ ਹੀ ਇੰਨਕਮਟੈਕਸ ਦੀਆ ਰਿਟਰਨਾ ਫਾਈਲ ਕੀਤੀਆ ਗਈਆ ਹਨ ਜਿਸ ਕਰਕੇ ਨਗਰ ਕੋਂਸਲ ਨਾਭਾ ਦਾ 4 ਲੱਖ 25 ਹਜਾਰ ਰੁਪਏ ਟੈਕਸ ਦਾ ਬਕਾਇਆ ਐਚ.ਡੀ.ਐਫ.ਸੀ ਬੈਕ ਵਿਚੋ ਵਿਭਾਗ ਦੇ ਖਾਤੇ ਵਿਚ ਟਰਾਸਫਰ ਕਰਵਾ ਲਿਆ ਹੈ। ਮੋਕੇ ਤੇ ਕਾਰਜ ਸਾਧਕ ਅਫਸਰ ਅਪਣੀ ਕੁਰਸੀ ਤੋ ਗਾਇਬ ਪਾਇਆ ਗਿਆ। 

Story-ਨਾਭਾ ਨਗਰ ਕੋਂਸਲ 'ਤੇ ਇਨਕਮ ਟੈਕਸ ਦੀ ਰੇਡ ਹੋਈ। ਇਸ ਦੋਰਾਨ ਇਨਕਮ ਟੈਕਸ ਟੀਡੀਐਸ ਅਧਿਕਾਰੀਆਂ ਦੀ ਟੀਮ ਨੇ ਕੋਂਸਲ ਦੇ ਟੀਡੀਐਸ ਖਾਤਿਆਂ ਦੀ ਜਾਂਚ ਕੀਤੀ। ਟੀਮ ਵਿੱਚ ਆਈਟੀਉ ਟੀਡੀਐਸ ਅਧਿਕਾਰੀ ਬਿਕਰਜੀਤ ਸਿੰਘ, ਇੰਸਪੈਕਟਰ ਰਜਨੀਸ ਜੈਨ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ ਅਤੇ ਇਸ ਰੈੱਡ ਨਾਲ ਨਗਰ ਕੋਸਲ ਅਧਿਕਾਰੀਆਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ।

Vo/1 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਨਕਮ ਟੈਕਸ ਅਧਿਕਾਰੀ ਟੀਡੀਐਸ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਕੋਂਸਲ ਨਾਭਾ ਵੱਲ ਸਵਾ 04 ਲੱਖ ਟੈਕਸ ਦਾ ਬਕਾਇਆ ਖੜਾ ਹੈ ਜਿਸ ਸੰਬੰਧੀ ਆਈਟੀਉ ਵਿਭਾਗ ਨੇ ਕੋਂਸਲ ਦੇ ਨਿੱਜੀ ਬੈਂਕ ਦੇ ਖਾਤੇ 'ਚੋਂ ਬਣਾਇਆ ਡਰਾਫਟ ਲੈ ਲਿਆ ਹੈ। ਇਸ ਤੋ ਇਲਾਵਾ ਕੋਂਸਲ ਨੇ 2018-19 ਦੀਆਂ ਤਿੰਨ ਟੀਡੀਐਸ ਕੁਆਟਰ ਰਿਟਰਨਾਂ ਵੀ ਨਹੀ ਭਰੀਆ। ਉਨਾ ਕਿਹਾ ਕਿ ਤਿੰਨੋ ਰਿਟਰਨਾਂ ਦੀ ਦੇਰੀ ਸੰਬੰਧੀ ਕੋਂਸਲ ਤੋ 200 ਰੁਪਏ ਪ੍ਰਤਿ ਦਿਨ ਜੁਰਮਾਨਾ ਵਸੂਲਿਆ ਜਾਵੇਗਾ। ਜਿਕਰਯੋਗ ਹੈ ਕਿ ਅੱਜ ਆਈਟੀਉ ਦੀ ਰੇਡ ਦੋਰਾਨ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਹਾਜਿਰ ਨਹੀ ਪਾਏ ਗਏ। ਇਨਕਮ ਟੈਕਸ ਅਧਿਕਾਰੀ ਨੇ ਦੱਸਿਆ ਕਿ ਰੇਡ ਦੋਰਾਨ ਨਗਰ ਕੋਂਸਲ ਦੀ ਤਨਖਾਹ ਦਾ ਪੂਰਾ ਰਿਕਾਰਡ ਨਹੀ ਮਿਲਿਆ ਹੈ। ਹੋਰ ਤਾਂ ਹੋਰ ਠੇਕੇਦਾਰਾਂ ਦਾ ਰਿਕਾਰਡ ਵੀ ਨਦਾਰਦ ਪਾਇਆ ਗਿਆ ਜਿਸ ਕਾਰਨ ਹਾਜ਼ਿਰ ਰਿਕਾਰਡ ਵਿਭਾਗ ਨੇ ਕਬਜ਼ੇ ਵਿੱਚ ਲੈ ਕੇ ਹਾਜ਼ਿਰ ਅਧਿਕਾਰੀਆਂ ਨੇ ਬਿਆਨ ਨੋਟ ਕਰ ਲਏ ਹਨ। ਅਤੇ ਵਿਭਾਗ ਵੱਲੋਂ ਸੋਮਵਾਰ ਨੂੰ ਕੋਂਸਲ ਦੇ ਈਉ ਨੂੰ ਨਿੱਜੀ ਤੋਰ 'ਤੇ ਹਾਜ਼ਿਰ ਹੋਣ ਦੇ ਨਾਲ ਨਾਲ ਰਿਕਾਰਡ ਵੀ ਸੰਮਨ ਕੀਤਾ ਗਿਆ ਹੈ। 
Byte 1 ਇਨਕਮ ਟੈਕਸ ਅਧਿਕਾਰੀ ਟੀਡੀਐਸ ਬਿਕਰਮਜੀਤ ਸਿੰਘ

Vo/2 ਦੂਜੇ ਪਾਸੇ ਨਾਭਾ ਨਗਰ ਕੌਸਲ ਦੀ ਕਲਰਕ ਇਹ ਕਹਿ ਕੇ ਅਪਣਾ ਪੱਲਾ ਝਾੜਦੀ ਰਹੀ ਕੀ ਮੈ ਤਾ 2 ਮਹੀਨੇ ਪਹਿਲਾ ਹੀ ਨਾਭਾ ਨਗਰ ਕੌਸਲ ਵਿਚ ਜੁਆਇਨ ਕੀਤਾ ਹੈ।  

Byte 2 ਨਾਭਾ ਨਗਰ ਕੌਸਲ ਦੀ ਕਲਰਕ 
ETV Bharat Logo

Copyright © 2025 Ushodaya Enterprises Pvt. Ltd., All Rights Reserved.