ਪਟਿਆਲਾ: ਲੰਘੇ ਦਿਨ ਧਰਨਾ ਦੇ ਰਹੇ ਅਧਿਆਪਕਾਂ ਤੇ ਕੀਤੇ ਵਰ੍ਹਾਈ ਡਾਂਗ ਤੋਂ ਬਾਅਦ ਸਰਕਾਰ ਅਧਿਆਪਕਾਂ ਨਾਲ ਗੱਲ ਕਰਨ ਲਈ ਤਿਆਰ ਹੋ ਗਈ ਹੈ ਸਰਕਾਰ ਨੇ ਅਧਿਆਪਕਾਂ ਨੂੰ ਗੱਲ ਕਰਨ ਲਈ 12 ਤਾਰੀਕ ਦਾ ਸਮਾਂ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਲੰਘੇ ਕੱਲ੍ਹ ਈਟੀਟੀ ਪਾਸ ਅਧਿਆਪਕਾਂ ਨੇ ਰੋਸ ਮਾਰਚ ਕੱਢਿਆ ਜਿਸ ਦੌਰਾਨ ਉਨ੍ਹਾਂ ਤੇ ਪੁਲਿਸ ਨੇ ਬੜੀ ਸ਼ਿੱਦਤ ਨਾਲ ਲਾਠੀਚਾਰਜ ਕੀਤਾ। ਇਸ ਦੌਰਾਨ ਕੁਝ ਅਧਿਆਪਕਾਂ ਨੇ ਸੰਗਰੂਰ-ਪਟਿਆਲਾ ਰੋਡ 'ਤੇ ਜਾ ਕੇ ਭਾਖੜਾ ਵਿੱਚ ਵੀ ਛਾਲ਼ ਮਾਰ ਦਿੱਤੀ। ਇਸ ਤੋਂ ਬਾਅਦ ਕੁਝ ਹੋਰ ਅਧਿਆਪਕਾਂ ਨੇ ਭਾਖੜਾ ਨੇੜੇ ਡੇਰੇ ਲਾ ਰਹੇ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਭਾਖੜਾ ਵਿੱਚ ਛਾਲ਼ ਮਾਰ ਦੇਣਗੇ।
ਅਧਿਆਪਕਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ 12 ਤਾਰੀਕ ਨੂੰ ਮਿਲਣ ਲਈ ਬੁਲਾਇਆ ਹੈ। ਇਸ ਦੌਰਾਨ ਈਟੀਟੀ ਪਾਸ ਟੀਚਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ 12 ਨੂੰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਤਾਰੀਕ ਨੂੰ ਫਿਰ ਪ੍ਰਦਰਸ਼ਨ ਕਰਨਗੇ।