ਪਟਿਆਲਾ: ਅਬਲੋਵਾਲ ਪਿੰਡ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਕੱਬਡੀ ਕੱਪ 'ਚ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਦੀਆਂ ਕਬੱਡੀ ਟੀਮਾਂ ਨੇ ਇਸ ਕਬੱਡੀ ਕੱਪ ਜਿੱਤਣ ਦੇ ਲਈ ਹਿੱਸਾ ਲਿਆ।
ਜੇਕਰ ਗੱਲ ਕਰੀਏ ਤਾਂ ਕਲਾਕਾਰਾਂ ਦੀ ਤਾਂ ਇਸ ਕਬੱਡੀ ਕੱਪ ਦੇ ਵਿੱਚ ਪੰਜਾਬੀ ਗੀਤਕਾਰ ਖਾਨ ਭੈਣੀ ਵਾਲਾ ਵੀ ਸ਼ਾਮਲ ਹੋਏ। ਫਿਲਮ ਪੰਜਾਬੀ ਯੂਨੀਵਰਸਿਟੀ ਤੋਂ ਯਾਰ ਜਿਗਰੀ ਕਸੂਤੀ ਡਿਗਰੀ ਦੇ ਮੁੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਵੀ ਇਸ ਕਬੱਡੀ ਕੱਪ ਦੇ ਵਿੱਚ ਸ਼ਾਮਲ ਹੋਏ। ਇਸ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਇਸ ਕਬੱਡੀ ਕੱਪ ਦੇ ਵਿਚ ਕਿਸਾਨੀ ਮੋਰਚੇ ਦੇ ਸਬੰਧ ਵਿੱਚ ਦਿੱਲੀ ਚੱਲੋ ਨਾਟਕ ਕੀਤਾ।
ਗੱਲਬਾਤ ਦੌਰਾਨ ਮੌਕੇ ਤੇ ਮੌਜੂਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਬਹੁਤ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਇਹ ਕਬੱਡੀ ਕੱਪ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਨ੍ਹਾਂ ਨੌਜਵਾਨਾਂ ਨੂੰ ਨਸ਼ੇੜੀ ਆਖਿਆ ਜਾਂਦਾ ਸੀ, ਉਨ੍ਹਾਂ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗਰੀਬਾਂ ਦੇ ਨਾਂਅ 'ਤੇ ਸੱਤਾ 'ਚ ਆਏ ਮੋਦੀ ਕਾਰਪੋਰੇਟਾਂ ਦੇ ਬਣੇ: ਜਾਖੜ
ਦੂਜੇ ਪਾਸੇ ਆਸਟ੍ਰੇਲੀਆ ਤੋਂ ਆਏ ਮਨਪ੍ਰੀਤ ਨੇ ਕਿਹਾ ਕਿ ਮੈਂ ਇਸ ਧਰਤੀ 'ਤੇ ਪਹੁੰਚਿਆ ਹਾਂ ਤੇ ਮੈਂ ਆਸਟ੍ਰੇਲੀਆ ਦਾ ਹੀ ਰਹਿਣ ਵਾਲਾ ਵਾਸੀ ਹਾਂ। ਉਸ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਪਹਿਲਾ ਕਬੱਡੀ ਕੱਪ ਸ਼ਹੀਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ।