ਪਟਿਆਲਾ: ਪੰਜਾਬ ਸਮੇਤ ਉਤਰ ਭਾਰਤ ਚ ਲਗਾਤਾਰ ਮੀਂਹ ਪੈ ਰਿਹਾ ਹੈ। ਜੇਕਰ ਗੱਲ ਕਰੀਏ ਸ਼ਾਹੀ ਸ਼ਹਿਰ ਪਟਿਆਲਾ ਦੀ ਤਾਂ ਜਿੱਥੇ ਕੁਝ ਘੰਟਿਆਂ ਦੇ ਮੀਂਹ ਨੇ ਮੁੱਖ ਮੰਤਰੀ ਦਾ ਸ਼ਹਿਰ ਪਾਣੀ-ਪਾਣੀ ਕਰ ਦਿੱਤਾ ਹੈ। ਉਤੇ ਹੀ ਮੀਂਹ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਤੋਂ ਪਟਿਆਲਾ ਚ ਪਟਿਆਲਾ ਵਿੱਚ ਵੀ ਭਾਰੀ ਬਾਰਸ਼ ਹੋ ਰਹੀ ਹੈ। ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੀ ਕੰਧ ਢਹਿ ਗਈ।
ਕੰਧ ਦਾ ਪੰਜਾਹ ਫੁੱਟ ਦੇ ਕਰੀਬ ਹਿੱਸਾ ਡਿੱਗ ਗਿਆ ਜਿਸ ਤੋਂ ਬਾਅਦ ਬਾਹਰ ਖੜ ਕੇ ਵੀ ਮਹਿਲ ਦਾ ਨਜ਼ਾਰਾ ਦਿਖਣ ਲੱਗਾ। ਪੁਲਿਸ ਨੇ ਵਾਹਨ ਇਸ ਤਰ੍ਹਾਂ ਖੜੇ ਕਰ ਦਿੱਤੇ ਤਾਂ ਜੋ ਬਾਹਰ ਖੜਿਆਂ ਨੂੰ ਮਹਿਲ ਦੇ ਅੰਦਰੋਂ ਕੁਝ ਦਿਖਾਈ ਨਾ ਦੇਵੇ।